ਭੂਮੱਧ ਸਾਗਰ 'ਚ ਕਿਸ਼ਤੀ ਪਲਟਣ ਕਾਰਨ 90 ਤੋਂ ਵੱਧ ਪ੍ਰਵਾਸੀਆਂ ਦੀ ਮੌਤ

Monday, Apr 04, 2022 - 02:11 PM (IST)

ਭੂਮੱਧ ਸਾਗਰ 'ਚ ਕਿਸ਼ਤੀ ਪਲਟਣ ਕਾਰਨ 90 ਤੋਂ ਵੱਧ ਪ੍ਰਵਾਸੀਆਂ ਦੀ ਮੌਤ

ਜਿਨੇਵਾ (ਵਾਰਤਾ)- ਭੂਮੱਧ ਸਾਗਰ ਵਿਚ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਦੇ ਪਲਟਣ ਕਾਰਨ 90 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਮਾਮਲਿਆਂ ਦੇ ਹਾਈ ਕਮਿਸ਼ਨਰ ਫਿਲਿਪੋ ਨੇ ਦੱਸਿਆ ਕਿ ਇਸ ਘਟਨਾ ਦੇ ਸਮੇਂ ਕਿਸ਼ਤੀ ਲੀਬੀਆ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਸੀ।

ਇਹ ਵੀ ਪੜ੍ਹੋ: ਇਕਵਾਡੋਰ ਦੀ ਜੇਲ੍ਹ 'ਚ ਹੋਏ ਦੰਗੇ, 12 ਕੈਦੀਆਂ ਦੀ ਮੌਤ

ਉਨ੍ਹਾਂ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ, 'ਭੂਮੱਧ ਸਾਗਰ ਵਿਚ ਇਕ ਹੋਰ ਤ੍ਰਸਦੀ ਵਿਚ 90 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਯੂਰਪ ਨੇ ਯੂਕ੍ਰੇਨ ਤੋਂ 40 ਲੱਖ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਲਈ ਆਪਣੀ ਉਦਾਰਤਾ ਅਤੇ ਸਮਰੱਥਾ ਸਾਬਿਤ ਕਰ ਦਿੱਤੀ ਹੈ। ਹੁਣ ਇਸ ਗੱਲ 'ਤੇ ਤੁਰੰਤ ਵਿਚਾਰ ਕਰਨਾ ਚਾਹੀਦਾ ਹੈ ਕਿ ਇਸ ਨੂੰ ਸੰਕਟਗ੍ਰਸਤ ਹੋਰ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਲਈ ਕਿਵੇਂ ਲਾਗੂ ਕੀਤਾ ਜਾਵੇ ਅਤੇ ਜੋ ਇਸ ਦੇ ਦਰਵਾਜ਼ੇ 'ਤੇ ਦਸਤਕ ਦੇ ਰਹੇ ਹਨ।'

ਇਹ ਵੀ ਪੜ੍ਹੋ: ਹਿੰਦੂ ਭਾਈਚਾਰੇ ਲਈ ਮਾਣ ਵਾਲੀ ਗੱਲ, ਨਿਊਯਾਰਕ 'ਚ ਮਸ਼ਹੂਰ ਗਣੇਸ਼ ਮੰਦਰ ਦੇ ਨਾਮ 'ਤੇ ਰੱਖਿਆ ਗਿਆ ਸੜਕ ਦਾ ਨਾਂ

ਦੂਜੇ ਪਾਸੇ, Medecins Sans Frontieres (MSE or Doctors Without Borders) ਸਹਾਇਤਾ ਸਮੂਹ ਨੇ ਐਤਵਾਰ ਨੂੰ ਟਵੀਟ ਕਰ ਕਿਹਾ ਕਿ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀ ਕਿਸ਼ਤੀ "ਕਈ ਦਿਨ ਪਹਿਲਾਂ" ਲੀਬੀਆ ਤੋਂ ਰਵਾਨਾ ਹੋਈ ਸੀ। MSE ਨੇ ਕਿਹਾ, 'ਵਪਾਰਕ ਟੈਂਕਰ ਅਲੇਗ੍ਰੀਆ 1 ਨੇ ਅੱਜ ਸਵੇਰੇ ਸਿਰਫ਼ 4 ਲੋਕਾਂ ਨੂੰ ਬਚਾਉਣ ਵਿਚ ਕਾਮਯਾਬ ਹਾਸਲ ਕੀਤੀ ਹੈ। ਕਿਸ਼ਤੀ ਵਿਚ 100 ਲੋਕ ਸਵਾਰ ਸਨ। ਸਹਾਇਤਾ ਸਮੂਹ ਨੇ ਇਟਲੀ ਅਤੇ ਮਾਲਟਾ ਤੋਂ ਬਚੇ ਹੋਏ ਪ੍ਰਵਾਸੀਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਉਣ ਲਈ ਮਦਦ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਦੇ ਬੁਚਾ ਸ਼ਹਿਰ 'ਚ ਖਿਲਰੀਆਂ ਮਿਲੀਆਂ 400 ਤੋਂ ਵਧੇਰੇ ਲਾਸ਼ਾਂ, ਰੂਸ 'ਤੇ ਨਸਲਕੁਸ਼ੀ ਦਾ ਦੋਸ਼

 


author

cherry

Content Editor

Related News