ਅਮਰੀਕਾ ਦਾ ਬਾਰਡਰ ਟੱਪ ਗਏ 5 ਲੱਖ ਪ੍ਰਵਾਸੀ, ਦੇਖਦੇ ਰਹਿ ਗਏ ਅਫ਼ਸਰ
Wednesday, Jul 27, 2022 - 04:59 PM (IST)
ਵਾਸ਼ਿੰਗਟਨ (ਬਿਊਰੋ)- ਅਮਰੀਕਾ ਜਾਣ ਦਾ ਹਰ ਕੋਈ ਸੁਫ਼ਨਾ ਵੇਖਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਅਮਰੀਕਾ ਜਾ ਕੇ ਆਪਣਾ ਭਵਿੱਖ ਸਵਾਰੇ। ਇਸੇ ਦਰਮਿਆਨ ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਅਮਰੀਕਾ ਦੀ ਸਰਹੱਦ ਜੋ ਵੱਖ-ਵੱਖ ਦੇਸ਼ਾਂ ਨਾਲ ਲੱਗਦੀ ਹੈ, ਉਸ ਸਰਹੱਦ ਨੂੰ 5 ਲੱਖ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਟੱਪ ਗਏ ਹਨ। ਇਨ੍ਹਾਂ ਵਿਚੋਂ ਕਿਸੇ ਨੂੰ ਵੀ ਰੋਕਿਆ ਨਹੀਂ ਗਿਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਸਰਹੱਦ ਪਾਰ ਕਰਦੇ ਪ੍ਰਵਾਸੀਆਂ ਦੀਆਂ ਤਸਵੀਰਾਂ ਤੱਕ ਕੈਮਰੇ ਵਿਚ ਕੈਦ ਹੋ ਗਈਆਂ ਹਨ ਪਰ ਇਸ ਦੇ ਬਾਵਜੂਦ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।
ਇਹ ਵੀ ਪੜ੍ਹੋ: ਰੇਡ ਪਾਉਣ ਗਏ ਕਬੱਡੀ ਖਿਡਾਰੀ ਨਾਲ ਵਾਪਰਿਆ ਭਾਣਾ, ਲਾਈਵ ਮੈਚ ਦੌਰਾਨ ਹੋਈ ਮੌਤ (ਵੀਡੀਓ)
ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਕਈ ਪ੍ਰਵਾਸੀ ਡੌਂਕੀ ਲਗਾ ਕੇ ਜਦੋਂ ਮੈਕਸੀਕੋ ਦੇ ਜੰਗਲਾਂ ਵਿਚੋਂ ਹੁੰਦੇ ਹੋਏ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਅਕਸਰ ਉਥੇ ਤਾਇਨਾਤ ਸੁਰੱਖਿਆ ਏਜੰਸੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਅਜਿਹੇ ਵਿਚ ਇਨ੍ਹਾਂ 5 ਲੱਖ ਲੋਕਾਂ ਵੱਲੋਂ ਇਸ ਤਰ੍ਹਾਂ ਸਰਹੱਦ ਨੂੰ ਪਾਰ ਕਰਨਾ ਹੈਰਾਨੀ ਵਾਲੀ ਗੱਲ ਹੈ। ਫੋਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਨ੍ਹਾਂ ਪ੍ਰਵਾਸੀਆਂ ਨੂੰ ਸਰਹੱਦ ਪਾਰ ਕਰਦਿਆਂ ਨੂੰ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਨੇ ਵੀ ਵੇਖਿਆ ਸੀ ਪਰ ਇਹ ਪ੍ਰਵਾਸੀ ਬਿਨਾਂ ਕਿਸੇ ਅੜਿੱਕੇ ਦੇ ਸਰਹੱਦ ਪਾਰ ਕਰ ਗਏ।
ਇਹ ਵੀ ਪੜ੍ਹੋ: ਪਤਨੀ ਵੱਲੋਂ TikTok ਵੀਡੀਓ ਬਣਾਉਣ 'ਤੇ ਖ਼ਫ਼ਾ ਹੋਇਆ ਪਾਕਿਸਤਾਨੀ ਪਤੀ, ਅਮਰੀਕਾ ਜਾ ਕੇ ਕੀਤਾ ਕਤਲ
ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਹਰ ਮਹੀਨੇ ਔਸਤਨ 55 ਹਜ਼ਾਰ ਪ੍ਰਵਾਸੀ ਬਿਨਾਂ ਕਿਸੇ ਅੜਿੱਕੇ ਤੋਂ ਅਮਰੀਕਾ ਆ ਰਹੇ ਹਨ। ਇਨ੍ਹਾਂ ਪ੍ਰਵਾਸੀਆਂ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਵੀ ਸ਼ਾਮਲ ਦੱਸੀ ਜਾ ਰਹੀ ਹੈ। ਸਤੰਬਰ ਵਿਚ ਖ਼ਤਮ ਹੋ ਰਹੇ ਵਿੱਤੀ ਸਾਲ ਵਿਚ ਕੁੱਲ ਅੰਕੜਾ 6 ਲੱਖ ਤੋਂ ਵੀ ਟੱਪ ਸਕਦਾ ਹੈ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਗ੍ਰਹਿ ਮੰਤਰੀ ਅਲੇਜੈਂਡਰੋ ਮਯੋਰਕਾਸ ਨੇ ਇਸ ਸਾਲ ਅਪ੍ਰੈਲ ਵਿਚ ਮੰਨਿਆ ਸੀ ਕਿ 2021 ਵਿਚ ਵਿੱਤੀ ਸਾਲ ਦੌਰਾਨ 3 ਲੱਖ 90 ਹਜ਼ਾਰ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ, ਜਿਨ੍ਹਾਂ ਨੂੰ ਸਰਹੱਦ 'ਤੇ ਕਿਸੇ ਨੇ ਨਹੀਂ ਰੋਕਿਆ।
ਇਹ ਵੀ ਪੜ੍ਹੋ: ਤੁਰਕੀ ’ਚ ਫਲਾਈਟ ਅਟੈਂਡੈਂਟ ਦੇ ਖਾਣੇ ’ਚੋਂ ਨਿਕਲੀ ਸੱਪ ਦੀ ਸਿਰੀ