ਜਾਪਾਨ ’ਚ ਭਿਆਨਕ ਗਰਮੀ ਨਾਲ 27 ਮੌਤਾਂ, 14,300 ਤੋਂ ਵਧੇਰੇ ਲੋਕ ਹਸਪਤਾਲ 'ਚ ਦਾਖ਼ਲ

07/06/2022 12:08:08 PM

ਟੋਕੀਓ (ਏਜੰਸੀ)- ਜਾਪਾਨ ਵਿਚ 27 ਜੂਨ ਤੋਂ 3 ਜੁਲਾਈ ਦਰਮਿਆਨ ਭਿਆਨਕ ਗਰਮੀ ਦੀ ਲਪੇਟ ਵਿਚ ਆਏ 14,300 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ, ਜਦਕਿ 27 ਲੋਕਾਂ ਦੀ ਮੌਤ ਹੋ ਗਈ। ਜਾਪਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਦੀ ਅੱਗ ਅਤੇ ਆਫ਼ਤ ਪ੍ਰਬੰਧਨ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਫ਼ਤ ਪ੍ਰਬੰਧਨ ਏਜੰਸੀ ਦੀ ਰਿਪੋਰਟ ਅਨੁਸਾਰ ਟੋਕੀਓ ਵਿੱਚ 2,030, ਸੈਤਾਮਾ ਪ੍ਰੀਫੈਕਚਰ ਵਿੱਚ 1,383, ਏਚੀ ਵਿੱਚ 1,036, ਕਾਨਾਗਾਵਾ ਵਿੱਚ 875, ਚੀਬਾ ਵਿੱਚ 821 ਅਤੇ ਓਸਾਕਾ ਵਿੱਚ 782 ਲੋਕ ਹਸਪਤਾਲ ਵਿੱਚ ਦਾਖ਼ਲ ਹਨ।

ਇਹ ਵੀ ਪੜ੍ਹੋ: ਡਿਫੈਂਸ ਮਨਿਸਟਰ ਨਾਲ ਗੱਲ ਕਰਦੇ-ਕਰਦੇ ਸੌਂ ਗਏ ਪੁਤਿਨ, ਕੈਂਸਰ ਹੋਣ ਦੇ ਦਾਅਵੇ ਨੂੰ ਮਿਲਿਆ ਜ਼ੋਰ

ਇੱਕ ਹਫ਼ਤੇ ਵਿੱਚ ਜਾਪਾਨ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਵਾਲਿਆਂ ਦੀ ਕੁੱਲ ਸੰਖਿਆ 14,353 ਹੈ, ਜੋ ਕਿ ਪਿਛਲੇ ਹਫ਼ਤੇ ਨਾਲੋਂ ਤਿੰਨ ਗੁਣਾ ਵੱਧ ਹੈ, ਉਦੋਂ ਇਹ ਸੰਖਿਆ 4,551 ਸੀ। 1 ਜੁਲਾਈ ਨੂੰ ਜਾਪਾਨ ਵਿਚ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਕਾਰਡ ਉੱਚ ਤਾਪਮਾਨ ਦਰਜ ਕੀਤਾ ਗਿਆ। ਮੌਜੂਦਾ ਸਮੇਂ ਵਿਚ ਭਾਰੀ ਬਾਰਿਸ਼ ਲਿਆਉਣ ਵਾਲੇ ਚੱਕਰਵਾਤ ਏਰੇ ਦੇ ਅੱਗੇ ਵਧਣ ਦਰਮਿਆਨ ਜਾਪਾਨੀ ਆਈਲੈਂਡ ਦੇ ਦੱਖਣੀ ਅਤੇ ਦੱਖਣੀ-ਪੱਛਮੀ ਹਿੱਸਿਆਂ ਵਿਚ ਤਾਪਮਾਨ ਥੋੜ੍ਹਾ ਘੱਟ ਹੋ ਗਿਆ ਹੈ।

ਇਹ ਵੀ ਪੜ੍ਹੋ: ਅਜਬ-ਗਜ਼ਬ: ਇਥੇ ਗੋਗੜ ਮੰਨੀ ਜਾਂਦੀ ਸੁੰਦਰਤਾ ਦੀ ਨਿਸ਼ਾਨੀ, ਹੀਰੋ ਵਰਗਾ ਮਿਲਦੈ ਸਨਮਾਨ

 


cherry

Content Editor

Related News