ਨਾਈਜੀਰੀਆ ਦੇ ਉੱਤਰੀ ਇਲਾਕੇ ''ਚ ਹਮਲੇ ਦੌਰਾਨ 100 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
Friday, Jan 07, 2022 - 11:02 PM (IST)
ਮਾਕਰਡੀ-ਨਾਈਜੀਰੀਆ ਦੇ ਅਸ਼ਾਂਤ ਉੱਤਰੀ ਖੇਤਰ 'ਚ 100 ਤੋਂ ਜ਼ਿਆਦਾ ਲੋਕ ਮਾਰੇ ਗਏ। ਇਹ ਜਾਣਕਾਰੀ ਹਮਲੇ 'ਚ ਬਚੇ ਲੋਕਾਂ ਨੇ 'ਦਿ ਐਸੋਸੀਏਟੇਡ ਪ੍ਰੈੱਸ' ਨੂੰ ਦਿੱਤੀ। ਅਧਿਕਾਰੀ ਲਾਸ਼ਾਂ ਦੀ ਭਾਲ 'ਚ ਲੱਗੇ ਹੋਏ ਹਨ ਅਤੇ ਤਿੰਨ ਦਿਨਾਂ ਤੱਕ ਚੱਲੀ ਹਿੰਸਾ ਦੇ ਸ਼ੱਕੀ ਵਿਅਕਤੀਆਂ ਦੀ ਵੀ ਭਾਲ ਕਰ ਰਹੇ ਹਨ।
ਇਹ ਵੀ ਪੜ੍ਹੋ : ਹਾਂਗਕਾਂਗ 'ਚ ਜਨਮ ਦਿਨ ਪਾਰਟੀ 'ਚ ਸ਼ਾਮਲ ਹੋਏ 170 ਲੋਕਾਂ ਨੂੰ ਇਕਾਂਤਵਾਸ 'ਚ ਰਹਿਣ ਦੇ ਹੁਕਮ
ਜਾਮਫਾਰਾ ਸੂਬੇ ਦੇ ਸਥਾਨਕ ਸਰਕਾਰੀ ਇਲਾਕਿਆਂ ਅੰਕਾ ਅਤੇ ਬੁਕੁਯੁਮ 'ਚ ਵੱਡੀ ਗਿਣਤੀ 'ਚ ਡਾਕੂ ਮੰਗਲਵਾਰ ਸ਼ਾਮ ਨੂੰ ਪਹੁੰਚੇ ਅਤੇ ਵੀਰਵਾਰ ਤੱਕ ਗੋਲੀਬਾਰੀ ਕੀਤੀ ਅਤੇ ਘਰਾਂ ਨੂੰ ਅੱਗ ਦੇ ਹਵਾਲੇ ਕਰਦੇ ਰਹੇ। ਇਹ ਜਾਣਕਾਰੀ ਬੁਕੁਯੁਮ ਦੇ ਨਿਵਾਸੀ ਅਬੁਬਕਰ ਅਹਿਮਦ ਨੇ ਦਿੱਤੀ। ਅਹਿਮਦ ਨੇ ਕਿਹਾ ਕਿ ਉਨ੍ਹਾਂ ਨੇ 100 ਤੋਂ ਜ਼ਿਆਦਾ ਲੋਕਾਂ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਨੇ ਫੜੀ ਰਫ਼ਤਾਰ, 24 ਘੰਟਿਆਂ 'ਚ ਸਾਹਮਣੇ ਆਏ 17 ਹਜ਼ਾਰ ਤੋਂ ਵਧ ਮਾਮਲੇ
ਉਨ੍ਹਾਂ ਨੇ ਕਿਹਾ ਕਿ ਘਟਨਾ 'ਚ ਕਰੀਬ 9 ਭਾਈਚਾਰੇ ਪ੍ਰਭਾਵਿਤ ਹੋਏ ਹਨ। ਅੰਕਾ ਦੇ ਨਿਵਾਸੀ ਅਲੀਯੂ ਅੰਕਾ ਨੇ ਵੀ ਪੁਸ਼ਟੀ ਕੀਤੀ ਕਿ ਮਰਨ ਵਾਲਿਆਂ ਦੀ ਗਿਣਤੀ 100 ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਿੰਡ 'ਚ ਉਨ੍ਹਾਂ ਨੇ 20 ਸਾਲ ਅਤੇ ਜ਼ਿਆਦਾ ਉਮਰ ਦੇ ਲੋਕਾਂ ਦਾ ਕਤਲ ਕੀਤਾ। ਕੁਝ ਲੋਕਾਂ ਨੂੰ ਦਫਨਾ ਦਿੱਤਾ ਗਿਆ, ਕੁਝ ਲੋਕਾਂ ਨੂੰ ਸਾੜ ਦਿੱਤਾ ਗਿਆ ਅਤੇ ਅਸੀਂ ਹੁਣ ਵੀ ਲਾਸ਼ਾਂ ਦੀ ਭਾਲ ਕਰ ਰਹੇ ਹਾਂ। ਕਿਸੇ ਵੀ ਸਮੂਹ ਨੇ ਅਜੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ : ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ ਚੀਨ 'ਚ ਲਾਕਡਾਊਨ ਨੇ ਅਰਥਵਿਵਸਥਾਵਾਂ ਨੂੰ ਲੈ ਕੇ ਵਧਾਈਆਂ ਚਿੰਤਾਵਾਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।