NSW ਦੀਆਂ ਝਾੜੀਆਂ ''ਚ ਲੱਗੀ ਅੱਗ, ਅਲਰਟ ਜਾਰੀ

Sunday, Sep 08, 2019 - 02:58 PM (IST)

NSW ਦੀਆਂ ਝਾੜੀਆਂ ''ਚ ਲੱਗੀ ਅੱਗ, ਅਲਰਟ ਜਾਰੀ

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀਆਂ ਝਾੜੀਆਂ 'ਚ ਲੱਗੀ ਅੱਗ ਕਾਬੂ ਤੋਂ ਬਾਹਰ ਹੋ ਗਈ, ਜਿਸ ਕਾਰਨ ਇਸ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਜਾਣਕਾਰੀ ਮੁਤਾਬਕ ਬਹੁਤ ਸਾਰੇ ਫਾਇਰ ਫਾਈਟਰਜ਼ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸੇ ਦੌਰਾਨ ਬੀਤੇ ਦਿਨ ਇਕ 66 ਸਾਲਾ ਫਾਈਰ ਫਾਇਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੇ ਹੱਥ, ਬਾਂਹ, ਲੱਤਾਂ, ਚਿਹਰੇ ਤੇ ਪਿੱਠ ਅੱਗ 'ਚ ਝੁਲਸ ਗਏ ਤੇ ਉਸ ਨੂੰ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

PunjabKesari

ਮਾਊਂਟ ਮੈਕਨੇਜ਼ੀ ਰੋਡ ਦੀਆਂ ਝਾੜੀਆਂ 'ਚ ਲੱਗੀ ਅੱਗ ਕਾਰਨ 3500 ਹੈਕਟੇਅਰ ਇਲਾਕਾ ਸੜ ਕੇ ਸਵਾਹ ਹੋ ਗਿਆ। ਇੱਥੇ ਬਹੁਤ ਸਾਰੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਇਕ ਘਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕਾ ਹੈ, ਇਸ ਤੋਂ ਇਲਾਵਾ 4 ਘਰਾਂ,  3 ਸੰਸਥਾਵਾਂ ਤੇ 2 ਕਾਰ ਪਾਰਕ ਕਰਨ ਵਾਲੇ ਇਲਾਕੇ ਵੀ ਨੁਕਸਾਨੇ ਗਏ ਹਨ। ਹਾਲਾਂਕਿ ਫਾਇਰ ਫਾਈਟਰਜ਼ ਨੇ 65 ਘਰਾਂ ਨੂੰ ਅੱਗ ਲੱਗਣ ਤੋਂ ਬਚਾਅ ਲਿਆ।
ਆਰਮੀਡੇਲ, ਕਲੇਰੈਂਸ ਵੈਲੀ, ਗਲੇਨ ਇਨਸ, ਇਨਵਰੈਲ, ਟੈਨਟਰਫਾਈਡ, ਉਰਾਲਾ ਅਤੇ ਵਾਲਚਾ ਦੇ ਲੋਕਲ ਸਰਕਾਰੀ ਅਧਿਕਾਰੀਆਂ ਵਲੋਂ ਇਨ੍ਹਾਂ ਇਲਾਕਿਆਂ ਨੂੰ ਕੁਦਰਤੀ ਆਫਤ ਜ਼ੋਨ ਐਲਾਨ ਕਰ ਦਿੱਤਾ ਹੈ। ਜਿਨ੍ਹਾਂ ਲੋਕਾਂ ਦੇ ਘਰ ਨੁਕਸਾਨੇ ਗਏ ਹਨ, ਉਨ੍ਹਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।


Related News