ਕੈਨੇਡਾ : ਓਸ਼ਾਵਾ ਦੇ ਇਕ ਵਿਆਹ ''ਚ ਸ਼ਾਮਲ ਹੋਏ 8 ਵਿਅਕਤੀ ਕੋਰੋਨਾ ਦੇ ਸ਼ਿਕਾਰ

10/01/2020 5:45:03 PM

ਓਸ਼ਾਵਾ- ਕੈਨੇਡਾ ਦੇ ਸ਼ਹਿਰ ਓਸ਼ਾਵਾ ਵਿਚ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਹੋਇਆ ਇਕ ਵਿਆਹ ਲੋਕਾਂ ਲਈ ਮੁਸੀਬਤ ਬਣ ਗਿਆ। ਦਰਅਸਲ ਇਸ ਵਿਆਹ ਵਿਚ ਸ਼ਾਮਲ ਹੋਏ ਮਹਿਮਾਨਾਂ ਵਿਚੋਂ 8 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਲੋਕ ਹੋਰ ਜਿਨ੍ਹਾਂ ਲੋਕਾਂ ਨੂੰ ਮਿਲੇ ਹਨ, ਉਨ੍ਹਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ। 

ਬੁੱਧਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਦੁਰਹਾਮ ਖੇਤਰ ਵਿਚ 19 ਸਤੰਬਰ ਨੂੰ ਇਕ ਵਿਆਹ ਹੋਇਆ ਸੀ, ਜਿਸ ਵਿਚ ਸ਼ਿਰਕਤ ਕਰਨ ਵਾਲੇ ਕਈ ਲੋਕ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। 

ਦੱਸਿਆ ਜਾ ਰਿਹਾ ਹੈ ਕਿ ਵਿਆਹ ਵਿਚ 50 ਮਹਿਮਾਨ ਪੁੱਜੇ ਸਨ, ਜਿਨ੍ਹਾਂ ਵਿਚੋਂ 8 ਤੋਂ 10 ਸਟਾਫ ਮੈਂਬਰ ਤੇ ਇਕ ਵਲੰਟੀਅਰ ਕੋਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ ਲੋਕਾਂ ਦੇ ਸੰਪਰਕ ਵਿਚ ਕੌਣ-ਕੌਣ ਆਏ ਹਨ, ਅਜੇ ਇਸ ਬਾਰੇ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ। ਜ਼ਿਕਰਯੋਗ ਹੈ ਕਿ ਓਂਟਾਰੀਓ ਸੂਬੇ ਨੇ ਇਨਡੋਰ ਸਮਾਗਮ ਲਈ 10 ਅਤੇ ਆਊਟਡੋਰ ਸਮਾਗਮ ਲਈ ਸਿਰਫ 25 ਲੋਕਾਂ ਦੇ ਇਕੱਠੇ ਹੋਣ ਦੀ ਛੋਟ ਦਿੱਤੀ ਸੀ। ਹਾਲਾਂਕਿ ਵੱਡੇ ਪੈਲਸਾਂ ਤੇ ਵੈਨਿਊਜ਼ ਦੇ ਇਨਡੋਰ ਸਮਾਗਮ ਵਿਚ 50 ਅਤੇ ਆਊਟਡੋਰ ਵਿਚ 100 ਲੋਕ ਇਕੱਠੇ ਹੋ ਸਕਦੇ ਹਨ। 


Lalita Mam

Content Editor

Related News