ਓਸਾਮਾ ਦਾ ਪਤਾ ਲਾਉਣ ''ਚ ਸੀ. ਆਈ. ਏ. ਦੀ ਮਦਦ ਕਰਨ ਵਾਲੇ ਡਾਕਟਰ ਦੀ ਮੁੜ ਵਿਚਾਰ ਰਿਟ ਪ੍ਰਵਾਨ
Tuesday, Jun 25, 2019 - 01:54 AM (IST)

ਪੇਸ਼ਾਵਰ – ਪਾਕਿਸਤਾਨ ਦੀ ਇਕ ਅਦਾਲਤ ਨੇ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ 'ਚ ਸਾਲ 2011 'ਚ ਸੀ. ਆਈ. ਏ. ਦੀ ਮਦਦ ਕਰਨ ਵਾਲੇ ਡਾਕਟਰ ਸ਼ਕੀਲ ਅਫਰੀਦੀ ਦੀ ਮੁੜ ਵਿਚਾਰ ਰਿਟ ਸੋਮਵਾਰ ਨੂੰ ਪ੍ਰਵਾਨ ਕਰ ਲਈ। ਉਨ੍ਹਾਂ ਨੇ ਇਹ ਰਿਟ ਉਸ ਨੂੰ ਸੁਣਾਈ ਗਈ ਦੋ ਦਹਾਕਿਆਂ ਤੋਂ ਵੱਧਦੀ ਕੈਦ ਦੀ ਸਜ਼ਾ ਵਿਰੁੱਧ ਦਾਇਰ ਕੀਤੀ ਹੈ।
ਇਹ ਰਿਟ ਪੇਸ਼ਾਵਰ ਹਾਈ ਕੋਰਟ ਦੇ 2 ਜੱਜਾਂ ਦੀ ਬੈਂਚ ਨੇ ਪ੍ਰਵਾਨ ਕੀਤੀ ਹੈ। ਖੈਬਰ ਏਜੰਸੀ ਦੇ ਸਾਬਕਾ ਸਰਜਨ ਅਫਰੀਦੀ (57) ਨੇ ਓਸਾਮਾ ਦਾ ਪਤਾ ਲਗਾਉਣ ਲਈ ਸੀ. ਆਈ. ਏ. ਦੀ ਮਦਦ ਲਈ ਐਬਟਾਬਾਦ 'ਚ ਫਰਜ਼ੀ ਟੀਕਾਕਰਨ ਮੁਹਿੰਮ ਚਲਾਈ ਸੀ। ਓਸਾਮਾ ਦੀ 2 ਮਈ 2011 ਨੂੰ ਐਬਟਾਬਾਦ 'ਚ ਅਮਰੀਕੀ ਹਮਲਿਆਂ 'ਚ ਮੌਤ ਹੋ ਗਈ। ਅਫਰੀਦੀ ਨੂੰ ਉਸੇ ਸਾਲ ਗ੍ਰਿਫਤਾਰ ਕਰ ਲਿਆ ਸੀ। ਅਫਰੀਦੀ ਦੀ ਮੁੜ ਵਿਚਾਰ ਰਿਟ 2014 ਤੋਂ ਪੈਂਡਿੰਗ ਸੀ। ਉਸ ਨੂੰ 33 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਬਾਅਦ 'ਚ ਘਟਾ ਕੇ 23 ਸਾਲ ਕਰ ਦਿੱਤਾ ਗਿਆ ਸੀ।