ਜਲਦ ਵਿਕਣ ਵਾਲੀ ਹੈ ਓਸਾਮਾ ਬਿਨ ਲਾਦੇਨ ਦੇ ਭਰਾ ਦੀ ''ਹਵੇਲੀ'', ਕੀਮਤ ਉਡਾ ਦੇਵੇਗੀ ਹੋਸ਼
Monday, Aug 02, 2021 - 03:41 PM (IST)
ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਭਰਾ ਇਬਰਾਹਿਮ ਬਿਨ ਲਾਦੇਨ ਦੀ ਹਵੇਲੀ ਹੁਣ ਵਿਕਣ ਵਾਲੀ ਹੈ। ਅਮਰੀਕਾ ਦੇ ਲਾਸ ਏਂਜਲਸ ਵਿਚ ਸਥਿਤ ਇਹ ਸ਼ਾਨਦਾਰ ਹਵੇਲੀ ਪਿਛਲੇ 20 ਸਾਲ ਤੋਂ ਖਾਲੀ ਪਈ ਹੈ। ਇਸ ਹਵੇਲੀ ਦੇ ਵਿਕਣ ਦੀ ਖ਼ਬਰ ਸਾਹਮਣੇ ਆਉਂਦੇ ਹੀ ਇਹ ਵਾਇਰਲ ਹੋ ਗਈ ਹੈ। ਇੱਥੇ ਦੱਸ ਦਈਏ ਕਿ ਹਵੇਲੀ ਕਰੀਬ 2 ਅਰਬ ਡਾਲਰ ਵਿਚ ਵਿਕੇਗੀ।
ਅਸਲ ਵਿਚ ਲਾਸ ਏਂਜਲਸ ਅਮਰੀਕਾ ਦਾ ਮਹਿੰਗਾ ਸ਼ਹਿਰ ਹੈ। ਇਸ ਹਵੇਲੀ ਨੂੰ ਇਬਰਾਹਿਮ ਬਿਨ ਲਾਦੇਨ ਨੇ 1983 ਵਿਚ ਖਰੀਦਿਆ ਸੀ। ਉਦੋਂ ਇਸ ਲਈ ਇਬਰਾਹਿਮ ਨੇ ਕਰੀਬ 20 ਲੱਖ ਰੁਪਏ ਮਤਲਬ 1.48 ਕਰੋੜ ਰੁਪਏ ਦਿੱਤੇ ਸਨ ਪਰ ਇਹ ਹਵੇਲੀ ਪਿਛਲੇ 20 ਸਾਲ ਤੋਂ ਖਾਲੀ ਪਈ ਹੈ। ਇਸ ਵਿਚ ਕੋਈ ਨਹੀਂ ਰਹਿੰਦਾ। ਹਵੇਲੀ ਕੁੱਲ 2 ਏਕੜ ਜ਼ਮੀਨ 'ਤੇ ਬਣੀ ਹੈ। ਇਹ ਲਾਸ ਏਂਜਲਸ ਦੇ ਮਸ਼ਹੂਰ ਹੋਟਲ ਬੇਲ ਏਅਰ ਅਤੇ ਬੇਲ ਏਅਰ ਕੰਟਰੀ ਕਲੱਬ ਤੋਂ ਪੈਦਲ ਦੂਰੀ 'ਤੇ ਸਥਿਤ ਹੈ। ਅਜਿਹੇ ਵਿਚ ਇਸ ਦੀ ਕੀਮਤ ਜ਼ਿਆਦਾ ਹੋਣਾ ਜਾਇਜ਼ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਸਾਬਕਾ ਮੰਤਰੀ ਨੇ ਇਮਰਾਨ ਖਾਨ 'ਤੇ ਵਿੰਨ੍ਹਿਆ ਨਿਸ਼ਾਨਾ, ਬੌਖਲਾਇਆ ਪਾਕਿ
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ 2001 ਵਿਚ ਓਸਾਮਾ ਬਿਨ ਲਾਦੇਨ ਨੇ ਅਮਰੀਕਾ ਵਿਚ ਵੱਡਾ ਅੱਤਵਾਦੀ ਹਮਲਾ ਕਰਵਾਇਆ ਸੀ ਉਸ ਦੇ ਬਾਅਦ ਤੋਂ ਹੀ ਇਬਰਾਹਿਮ ਨੇ ਇਸ ਵਿਚ ਰਹਿਣਾ ਬੰਦ ਕਰ ਦਿੱਤਾ ਸੀ। ਇਸ ਹਵੇਲੀ ਨੂੰ 1931 ਵਿਚ ਬਣਾਇਆ ਗਿਆ ਸੀ। ਇਸ ਵਿਚ ਸੱਤ ਬੈੱਡਰੂਮ ਅਤੇ ਪੰਜ ਬਾਥਰੂਮ ਹਨ। ਨਾਲ ਹੀ ਇਮਾਰਤ ਦੇ ਬਾਹਰੀ ਹਿੱਸੇ ਵਿਚ ਵੀ ਕਾਫੀ ਜਗ੍ਹਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਬਰਾਹਿਮ ਬਿਨ ਲਾਦੇਨ ਆਪਣੀ ਸਾਬਕਾ ਪਤਨੀ ਕ੍ਰਿਸਟੀਨਾ ਨਾਲ ਇੱਥੇ ਰਹਿੰਦਾ ਸੀ ਪਰ 9/11 ਹਮਲੇ ਦੇ ਬਾਅਦ ਤੋਂ ਉਸ ਨੇ ਇਹ ਜਗ੍ਹਾ ਛੱਡ ਦਿੱਤੀ।