ਕੋਰੋਨਾ : WHO ਦੀ ਰਿਪੋਰਟ ਤੋਂ ਪਹਿਲਾਂ ਚੀਨ ਨੇ ਦਿੱਤੀ ਸਫਾਈ, ਕਿਹਾ-ਅਸੀਂ ਕੁਝ ਨਹੀਂ ਲੁਕਾਇਆ

Saturday, Mar 27, 2021 - 12:31 AM (IST)

ਕੋਰੋਨਾ : WHO ਦੀ ਰਿਪੋਰਟ ਤੋਂ ਪਹਿਲਾਂ ਚੀਨ ਨੇ ਦਿੱਤੀ ਸਫਾਈ, ਕਿਹਾ-ਅਸੀਂ ਕੁਝ ਨਹੀਂ ਲੁਕਾਇਆ

ਬੀਜਿੰਗ-ਚੀਨ ਦੇ ਅਧਿਕਾਰਾਂ ਨੇ ਕੋਵਿਡ-19 ਦੀ ਸ਼ੁਰੂਆਤ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਰਿਪੋਰਟ ਜਾਰੀ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੀਜਿੰਗ 'ਚ ਵੱਖ-ਵੱਖ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਇਸ ਸੰਬੰਧ 'ਚ ਚੱਲ ਰਹੇ ਇਕ ਖੋਜ ਦੇ ਬਾਰੇ 'ਚ ਜਾਣਕਾਰੀ ਦਿੱਤੀ। ਮੱਧ ਚੀਨ ਦੇ ਵੁਹਾਨ 'ਚ ਹੀ 2019 ਦੇ ਆਖਿਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ ਜੋ ਅੱਜ ਪੂਰੀ ਦੁਨੀਆ 'ਚ ਇਕ ਮਹਾਮਾਰੀ ਦਾ ਰੂਪ ਲੈ ਚੁੱਕਿਆ ਹੈ।

ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ

ਡਬਲਿਊ.ਐੱਚ.ਓ. ਦੀ ਰਿਪੋਰਟ ਆਉਣ ਤੋਂ ਪਹਿਲਾਂ ਚੀਨ ਦੇ ਇਸ ਕਦਮ ਨੂੰ ਸਫਾਈ ਪੇਸ਼ ਕੀਤੇ ਜਾਣ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਮਹਾਮਾਰੀ ਦੀ ਸ਼ੁਰੂਆਤ ਕੂਟਨੀਤਕ ਵਿਵਾਦ ਦਾ ਕਾਰਣ ਬਣਿਆ ਹੋਇਆ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ਨੇ ਚੀਨ ਦੇ ਪ੍ਰਭਾਵ ਅਤੇ ਜਾਂਚ ਦੀ ਸੁਤੰਤਰਤਾ 'ਤੇ ਸਵਾਲ ਚੁੱਕੇ ਹਨ ਜਦਕਿ ਕਮਿਊਨਿਸਟ ਦੇਸ਼ ਦਾ ਦੋਸ਼ ਹੈ ਕਿ ਵਿਗਿਆਨੀ ਖੋਜ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-ਮਨੁੱਖੀ ਅਧਿਕਾਰਾਂ ਦੀਆਂ ਪਾਬੰਦੀਆਂ ਦਾ ਚੀਨ ਨੇ ਬ੍ਰਿਟੇਨ ਤੋਂ ਇੰਝ ਲਿਆ ਬਦਲਾ

ਚੀਨੀ ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਯਾਂਗ ਤਾਓ ਨੇ ਕਿਹਾ ਕਿ ਸਾਡਾ ਉਦੇਸ਼ ਖੁੱਲ਼ਾਪਣ ਅਤੇ ਪਾਰਦਰਸ਼ਤਾ ਦਿਖਾਉਣਾ ਹੈ। ਚੀਨ ਨੇ ਪਾਰਦਰਸ਼ੀ ਤਰੀਕੇ ਨਾਲ ਮਹਾਮਾਰੀ ਨਾਲ ਜੰਗ ਲੜੀ ਹੈ ਅਤੇ ਕੁਝ ਵੀ ਲੁਕਾਇਆ ਨਹੀਂ ਹੈ। ਜ਼ਿਕਰਯੋਗ ਹੈ ਕਿ ਡਬਲਊ.ਐੱਚ.ਓ. ਦੀ ਅੰਤਰਰਾਸ਼ਟਰੀ ਮਾਹਰਾਂ ਦੀ ਟੀਮ ਨੇ ਇਸ ਸਾਲ ਦੀ ਸ਼ੁਰੂਆਤ 'ਚ ਚੀਨ ਦੇ ਵੁਹਾਨ ਦੀ ਯਾਤਰਾ ਕੀਤੀ ਸੀ। ਟੀਮ ਦੀ ਰਿਪੋਰਟ ਆਉਣ ਅਜੇ ਬਾਕੀ ਹੈ।

ਇਹ ਵੀ ਪੜ੍ਹੋ-ਪਾਕਿ ਹੈਲਥ ਵਰਕਰਸ ਨੂੰ ਮੰਤਰੀ ਦੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਾ ਲਵਾਈ ਤਾਂ ਜਾਵੇਗੀ ਨੌਕਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News