ਅਮਰੀਕਾ ਦੇ ਇਸ ਸੂਬੇ 'ਚ ਕੋਕੀਨ-ਹੈਰੋਇਨ ਸਣੇ ਫੜੇ ਜਾਣ 'ਤੇ ਨਹੀਂ ਹੋਵੇਗੀ ਜੇਲ੍ਹ

Wednesday, Feb 03, 2021 - 09:00 AM (IST)

ਅਮਰੀਕਾ ਦੇ ਇਸ ਸੂਬੇ 'ਚ ਕੋਕੀਨ-ਹੈਰੋਇਨ ਸਣੇ ਫੜੇ ਜਾਣ 'ਤੇ ਨਹੀਂ ਹੋਵੇਗੀ ਜੇਲ੍ਹ

ਵਾਸ਼ਿੰਗਟਨ- ਅਮਰੀਕਾ ਵਿਚ ਪਹਿਲੀ ਵਾਰ ਇਕ ਸੂਬੇ ਵਿਚ ਸੀਮਤ ਮਾਤਰਾ ਵਿਚ ਹੈਰੋਇਨ-ਕੋਕੀਨ ਵਰਗੇ ਡਰੱਗਜ਼ ਰੱਖਣ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹੁਣ ਓਰੇਗਨ ਸੂਬੇ ਵਿਚ ਕਿਸੇ ਵਿਅਕਤੀ ਕੋਲੋਂ ਸੀਮਤ ਮਾਤਰਾ ਵਿਚ ਹੈਰੋਇਨ-ਕੋਕੀਨ ਵਰਗੇ ਨਸ਼ੀਲੇ ਪਦਾਰਥ ਮਿਲਣ 'ਤੇ ਪੁਲਸ ਉਸ ਨੂੰ ਹਿਰਾਸਤ ਵਿਚ ਨਹੀਂ ਲਵੇਗੀ ਪਰ ਜੁਰਮਾਨਾ ਲੱਗ ਸਕਦਾ ਹੈ।

ਅਮਰੀਕਾ ਦੇ ਸੂਬੇ ਓਰੇਗਨ ਵਿਚ ਸੋਮਵਾਰ ਨੂੰ ਇਹ ਕਾਨੂੰਨ ਲਾਗੂ ਹੋਇਆ। ਹੁਣ ਡਰੱਗਜ਼ ਰੱਖਣ 'ਤੇ ਪੁਲਸ 100 ਡਾਲਰ ਤੱਕ ਦਾ ਜੁਰਮਾਨਾ ਲਗਾ ਸਕਦੀ ਹੈ ਜਾਂ ਫਿਰ ਵਿਅਕਤੀ ਨੂੰ ਸਿਹਤ ਮੁਲਾਂਕਣ ਲਈ ਭੇਜ ਸਕਦੀ ਹੈ, ਜਿੱਥੇ ਉਸ ਨੂੰ ਕੌਸਲਿੰਗ ਲਈ ਸੁਵਿਧਾ ਮਿਲੇਗੀ।
 
ਇਨ੍ਹਾਂ ਸੁਧਾਰਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਇਤਿਹਾਸ ਦਾ ਇਹ ਕ੍ਰਾਂਤੀਕਾਰੀ ਪਲ ਹੈ। ਡਰੱਗਜ਼ ਪਾਲਿਸੀ ਅਲਾਇੰਸ ਦੇ ਕਾਰਜਕਾਰੀ ਨਿਰਦੇਸ਼ਕ ਕਸਾਂਦਰਾ ਫਰੈਡਰਿਕ ਨੇ ਕਿਹਾ ਕਿ ਡਰੱਗਜ਼ ਖ਼ਿਲਾਫ਼ ਅਣਮਨੁੱਖੀ ਯੁੱਧ ਖ਼ਤਮ ਕਰਨ ਵੱਲ ਇਹ ਪਹਿਲਾ ਕਦਮ ਹੈ।

ਇਹ ਵੀ ਪੜ੍ਹੋ- ਅਮਰੀਕਾ : ਸੌਖੇ ਤਰੀਕੇ ਨਾਲ ਜਲਦੀ ਹੋਣਗੇ ਕੋਰੋਨਾ ਟੈਸਟ, ਵੈਂਡਿੰਗ ਮਸ਼ੀਨਾਂ ਕਰਨਗੀਆਂ ਮਦਦ

ਅਧਿਕਾਰੀਆਂ ਨੇ ਦੱਸਆ ਸੀ ਕਿ ਡਰੱਗਜ਼ ਮਿਲਣ ਪਿੱਛੋਂ ਪੁਲਸ ਵਿਅਕਤੀ ਨੂੰ ਜੇਲ੍ਹ ਵਿਚ ਬੰਦ ਕਰ ਦਿੰਦੀ ਸੀ। ਇਸ ਕਾਰਨ ਵਿਅਕਤੀ ਦਾ ਅਪਰਾਧਕ ਰਿਕਾਰਡ ਬਣ ਜਾਂਦਾ ਸੀ, ਜਿਸ ਕਾਰਨ ਉਹ ਸਾਰੀ ਜ਼ਿੰਦਗੀ ਪਰੇਸ਼ਾਨ ਰਹਿੰਦਾ ਸੀ। ਹਾਲਾਂਕਿ ਓਰੇਗਨ ਦੇ ਤਕਰੀਬਨ 24 ਜ਼ਿਲ੍ਹਿਆਂ ਦੇ ਅਟਾਰਨੀਆਂ ਨੇ ਨਵੇਂ ਕਦਮ ਦਾ ਵਿਰੋਧ ਕੀਤਾ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਨਾਲ ਖ਼ਤਰਨਾਕ ਡਰੱਗਜ਼ ਦਾ ਇਸਤੇਮਾਲ ਵੱਧ ਸਕਦਾ ਹੈ।

►ਅਮਰੀਕਾ ਦੇ ਸੂਬੇ ਵਲੋਂ ਲੋਕਾਂ ਨੂੰ ਦਿੱਤੀ ਗਈ ਇਸ ਛੋਟ ਸਬੰਧੀ ਤੁਹਾ਼ਡਾ ਕੀ ਹੈ ਵਿਚਾਰ? ਕੁਮੈਂਟ ਬਾਕਸ ਵਿਚ ਦੱਸੋ


author

Lalita Mam

Content Editor

Related News