ਬਟਰ ਚਿਕਨ ਖਾਣਾ ਸ਼ਖ਼ਸ ਨੂੰ ਪਿਆ ਮਹਿੰਗਾ, ਜਾਨ ਦੇ ਕੇ ਚੁਕਾਉਣੀ ਪਈ ਕੀਮਤ, ਸਾਹਮਣੇ ਆਈ ਅਸਲੀ ਵਜ੍ਹਾ

Sunday, Mar 10, 2024 - 12:16 AM (IST)

ਬਟਰ ਚਿਕਨ ਖਾਣਾ ਸ਼ਖ਼ਸ ਨੂੰ ਪਿਆ ਮਹਿੰਗਾ, ਜਾਨ ਦੇ ਕੇ ਚੁਕਾਉਣੀ ਪਈ ਕੀਮਤ, ਸਾਹਮਣੇ ਆਈ ਅਸਲੀ ਵਜ੍ਹਾ

ਲੰਡਨ- ਦੁਨੀਆ ਭਰ 'ਚ ਮਾਸਾਹਾਰੀ ਭੋਜਨ ਦੇ ਸ਼ੌਕੀਨ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਭਾਰਤ ਵਿਚ ਵੀ ਲੋਕ ਬੜੇ ਚਾਅ ਨਾਲ ਨਾਨ-ਵੈਜ ਖਾਂਦੇ ਹਨ। ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਪਕਵਾਨਾਂ ਨੂੰ ਬਣਾਉਣ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਪਰ ਹਾਲ ਹੀ 'ਚ ਨਾਨ-ਵੈਜ ਖਾਣ ਵਾਲੇ ਵਿਅਕਤੀ ਨੂੰ ਆਪਣੀ ਪਸੰਦੀਦਾ ਡਿਸ਼ ਖਾ ਕੇ ਆਪਣੀ ਜਾਨ ਗੁਆ ​​ਦਿੱਤੀ। ਇੰਗਲੈਂਡ 'ਚ ਇਕ 27 ਸਾਲਾ ਸ਼ਖ਼ਸ ਨੂੰ ਇਕ ਰੈਸਟੋਰੈਂਟ ਤੋਂ ਬਟਰ ਚਿਕਨ ਖਰੀਦ ਕੇ ਖਾਣਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ।

ਇਹ ਵੀ ਪੜ੍ਹੋ- ਅੰਕਿਤ ਸਕਸੈਨਾ ਕਤਲ ਕੇਸ: 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ, ਮੁਸਲਿਮ ਪ੍ਰੇਮਿਕਾ ਦੇ ਮਾਪੇ ਪ੍ਰੇਮ ਸਬੰਧਾਂ ਤੋਂ ਸਨ ਨਾਰਾਜ਼

ਰੈਸਟੋਰੈਂਟ ਤੋਂ ਆਰਡਰ ਕੀਤਾ ਸੀ ਬਟਰ ਚਿਕਨ 

ਦਰਅਸਲ ਜਿਵੇਂ ਹੀ ਵਿਅਕਤੀ ਨੇ ਬਟਰ ਚਿਕਨ ਖਾਧਾ, ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਮਾਮਲਾ 2 ਸਾਲ ਪੁਰਾਣਾ ਹੈ ਪਰ ਇਸ ਦੀ ਅਸਲੀ ਵਜ੍ਹਾ ਹੁਣ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਕ ਜੋਸੇਫ ਹਿਗਿਨਸਨ ਇੰਗਲੈਂਡ ਦੇ ਗ੍ਰੇਟਰ ਮਾਨਚੈਸਟਰ ਦਾ ਰਹਿਣ ਵਾਲਾ ਸੀ। 27 ਸਾਲਾ ਮਕੈਨਿਕ ਜੋਸੇਫ ਹਿਗਿਨਸਨ ਇਕ 28 ਦਸੰਬਰ, 2022 ਨੂੰ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਣ ਲਈ ਇਕ ਰੈਸਟੋਰੈਂਟ ਵਿਚ ਗਿਆ ਸੀ, ਜਿੱਥੇ ਉਸ ਨੇ ਬਟਰ ਚਿਕਨ ਆਰਡਰ ਦਿੱਤਾ।

ਇਹ ਵੀ ਪੜ੍ਹੋ- ਸਕੂਲ 'ਚ ਲੱਗੀ ਭਿਆਨਕ ਅੱਗ, 4 ਸਾਲ ਦੀ ਬੱਚੀ ਨੇ ਤੋੜਿਆ ਦਮ

ਸਾਹਮਣੇ ਆਈ ਅਸਲੀ ਵਜ੍ਹਾ

ਪਰ ਜਿਵੇਂ ਹੀ ਉਸ ਨੇ ਪਹਿਲਾ ਨਿਵਾਲਾ ਖਾਧਾ, ਅਚਾਨਕ ਉਸਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਦਾਖਲ ਹੋਣ ਤੋਂ ਬਾਅਦ 4 ਜਨਵਰੀ, 2023 ਨੂੰ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਜੋਸੇਫ ਨੂੰ ਅਖਰੋਟ ਅਤੇ ਬਦਾਮ ਤੋਂ ਐਲਰਜੀ ਸੀ, ਜਿਸ ਨੂੰ ਐਨਾਫਿਲੇਲੈਕਸਿਸ ਕਿਹਾ ਜਾਂਦਾ ਹੈ। ਇਸ ਕਾਰਨ ਜੋਸਫ ਨੂੰ ਘਾਤਕ ਐਲਰਜੀ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸਾਬਣ ਦੇ ਡੱਬਿਆਂ 'ਚੋਂ ਨਿਕਲੀ 9.6 ਕਰੋੜ ਦੀ ਹੈਰੋਇਨ, ਮਿਆਂਮਾਰ ਤੋਂ ਭਾਰਤ 'ਚ ਹੁੰਦੀ ਸੀ ਤਸਕਰੀ

ਬਟਰ ਚਿਕਨ ਖਾਣ ਤੋਂ 7 ਦਿਨ ਬਾਅਦ ਹੋਈ ਮੌਤ

ਹਸਪਤਾਲ ਦੀਆਂ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੋਸੇਫ ਹਿਗਿਨਸਨ ਦੀ ਬਟਰ ਚਿਕਨ ਖਾਣ ਦੇ 7 ਦਿਨਾਂ ਬਾਅਦ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲਸ ਨੂੰ ਰੈਸਟੋਰੈਂਟ ਦੀ ਕੋਈ ਗਲਤੀ ਨਹੀਂ ਮਿਲੀ। ਦੂਜੇ ਪਾਸੇ ਹਿਗਿਨਸਨ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਹਿਗਿਨਸਨ ਆਪਣੀ ਐਲਰਜੀ ਨੂੰ ਲੈ ਕੇ ਹਮੇਸ਼ਾ ਚੌਕਸ ਰਹਿੰਦਾ ਸੀ। ਉਸ ਨੇ ਬਟਰ ਚਿਕਨ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖਿਆ ਸੀ।

ਇਹ ਵੀ ਪੜ੍ਹੋ- ਪਹਾੜ ਜਿੰਨੀਆਂ ਮੁਸ਼ਕਲਾਂ ਨੂੰ ਹੌਂਸਲੇ ਦੇ ਦਮ 'ਤੇ ਕੀਤਾ ਪਾਰ, 3 ਫੁੱਟ ਦਾ ਗਣੇਸ਼ ਬਰਈਆ ਬਣਿਆ ਡਾਕਟਰ

ਜੋਸੇਫ ਨੂੰ ਪਹਿਲਾਂ ਹੀ ਐਲਰਜੀ ਦਾ ਪਤਾ ਸੀ

ਅਦਾਲਤ ਨੂੰ ਦੱਸਿਆ ਗਿਆ ਕਿ ਉਹ ਜੂਨ 2022 'ਚ ਇਕ ਡਾਕਟਰ ਨੂੰ ਮਿਲਿਆ ਸੀ। ਡਾਕਟਰ ਨੇ ਉਸ ਦਾ ਸਕਿਨ ਪ੍ਰਿਕ ਟੈਸਟ ਕੀਤਾ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ ਨੂੰ ਬਦਾਮ ਆਦਿ ਚੀਜ਼ਾਂ ਤੋਂ ਐਲਰਜੀ ਸੀ। ਉਸ ਨੂੰ ਇਕ EpiPen ਦਿੱਤਾ ਗਿਆ ਸੀ। ਇਹ ਇਕ ਤਰ੍ਹਾਂ ਦਾ ਆਟੋ-ਇੰਜੈਕਟਰ ਹੈ ਜਿਸ ਵਿਚ ਏਪੀਨੇਫ੍ਰੀਨ ਹੁੰਦਾ ਹੈ, ਜੋ ਸਰੀਰ ਵਿਚ ਐਲਰਜੀ ਨੂੰ ਘੱਟ ਕਰਦਾ ਹੈ। ਫਿਰ ਡਾਕਟਰ ਨੇ ਉਸ ਨੂੰ ਐਨਾਫਾਈਲੈਕਸਿਸ ਬਾਰੇ ਵੀ ਜਾਣਕਾਰੀ ਦਿੱਤੀ। ਇਹ ਇਕ ਕਿਸਮ ਦੀ ਘਾਤਕ ਐਲਰਜੀ ਹੈ, ਜੋ ਤੁਰੰਤ ਹੋ ਸਕਦੀ ਹੈ। ਇਹ ਐਲਰਜੀ ਭੋਜਨ, ਦਵਾਈਆਂ ਅਤੇ ਕੀੜਿਆਂ ਦੇ ਕੱਟਣ ਨਾਲ ਹੁੰਦੀ ਹੈ। ਜੋਸੇਫ ਦੀ ਭੈਣ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੂੰ ਉਸ ਸਾਲ ਅਪ੍ਰੈਲ 'ਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਪਰ ਉਸ ਨੇ ਕਦੇ ਵੀ ਆਪਣੀ ਐਲਰਜੀ ਨੂੰ ਗੰਭੀਰਤਾ ਨਾਲ ਨਹੀਂ ਲਿਆ।


 


author

Tanu

Content Editor

Related News