ਆਸਮਾਨ ''ਚ ਦਿਖਾਈ ਦਿੱਤੀ ਸੰਤਰੀ ਰੰਗ ਦੀ ਰੋਸ਼ਨੀ, ਲੋਕਾਂ ''ਚ ਛਿੜੀ ਬਹਿਸ

03/29/2018 11:33:37 AM

ਵਾਸ਼ਿੰਗਟਨ(ਬਿਊਰੋ)— ਧਰਤੀ ਦੇ ਵਾਯੂਮੰਡਲ ਵਿਚ ਇਕ ਰਹੱਸਮਈ ਚਮਤਕਾਰੀ ਸੰਤਰੀ ਰੰਗ ਦੀ ਰੋਸ਼ਨੀ ਦਾ ਵੀਡੀਓ ਨੈਟ 'ਤੇ ਆਉਣ ਤੋਂ ਬਾਅਦ ਲੋਕਾਂ ਵਿਚ ਤੇਜ਼ ਬਹਿਸ ਸ਼ੁਰੂ ਹੋ ਗਈ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਚਮਤਕਾਰੀ ਰੋਸ਼ਨੀ ਇਕ ਵਿਸਫੋਟਕ ਤਾਰੇ ਦੀ ਹੈ, ਜੋ ਧਰਤੀ 'ਤੇ ਡਿੱਗਣ ਵਾਲਾ ਹੈ। ਕਾਂਸਪੀਰੀਸੀ ਥਿਓਰਿਸਟਸ ਦਾ ਕਹਿਣਾ ਹੈ ਕਿ ਇਸ ਨਾਲ ਧਰਤੀ ਦਾ ਅੰਤ ਹੋ ਜਾਏਗਾ।
ਇਸ ਰੋਸ਼ਨੀ ਨੂੰ ਕੈਮਰੇ ਵਿਚ ਕੈਦ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ 'ਕੀ ਇਹ ਇੰਨੀ ਡਰਾਵਨੀ ਚੀਜ਼ ਹੈ? ਉਸ ਦੇ ਨਾਲ ਮੌਜੂਦ ਮਹਿਲਾ ਨੇ ਜਵਾਬ ਦਿੱਤਾ,'ਇਹ ਇਕ ਪ੍ਰਮਾਣੂ ਬੰਬ ਦਾ ਧਮਾਕਾ ਹੋ ਸਕਦਾ ਹੈ ਦੋਸਤ।' ਇਸ ਵੀਡੀਓ ਨੂੰ ਹੁਣ ਤੱਕ  38,000 ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਕੁੱਝ ਲੋਕਾਂ ਨੇ ਆਨਲਾਈਨ ਦਾਅਵਾ ਕੀਤਾ ਹੈ ਕਿ ਇਹ ਕੋਈ ਗ੍ਰਹਿ ਹੋ ਸਕਦਾ ਹੈ, ਜੋ ਧਰਤੀ 'ਤੇ ਡਿੱਗਣ ਵਾਲਾ ਹੈ। ਇਸ ਨਾਲ ਧਰਤੀ ਦਾ ਵਿਨਾਸ਼ ਹੋ ਸਕਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਤ੍ਰਾਸਦੀ 21ਵੀਂ ਸਦੀ ਵਿਚ ਹੋਵੇਗੀ, ਜਿਸ ਨਾਲ ਇਨਸਾਨਾਂ ਦੀ ਹੋਂਦ ਹੀ ਖਤਮ ਹੋ ਜਾਏਗੀ। ਜੋ ਲੋਕ ਵਿਨਾਸ਼ ਦੀ ਭਵਿੱਖਵਾਣੀ ਨੂੰ ਮੰਨਦੇ ਹਨ, ਉਹ ਨਿਬਰੂ ਜਾਂ ਪਲੇਨੇਟ ਐਕਸ ਦੀ ਗੱਲ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਪਲੇਨੇਟ ਐਕਸ ਧਰਤੀ ਨਾਲ ਟਕਰਾਏਗਾ ਤਾਂ ਧਰਤੀ ਵਿਚ ਜੀਵਨ ਦੀ ਹੋਂਦ ਹੀ ਖਤਮ ਹੋ ਜਾਏਗੀ। ਹਾਲਾਂਕਿ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਸੰਤਰੀ ਰੋਸ਼ਨੀ ਕਿਥੋਂ ਆ ਰਹੀ ਸੀ।


Related News