ਵਿਰੋਧੀ ਰੁਖ ਅਪਣਾ ਰਹੀ ਇਮਰਾਨ ਖਾਨ ਦੀ ਸਰਕਾਰ

Monday, Jun 29, 2020 - 02:48 AM (IST)

ਵਿਰੋਧੀ ਰੁਖ ਅਪਣਾ ਰਹੀ ਇਮਰਾਨ ਖਾਨ ਦੀ ਸਰਕਾਰ

ਇਸਲਾਮਾਬਾਦ - ਪਾਕਿਸਤਾਨ ਹਮੇਸ਼ਾ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਚਰਚਾ ’ਚ ਰਿਹਾ ਹੈ। ਇਮਰਾਨ ਖਾਨ ਦੀ ਅਗੁਵਾਈ ਵਾਲੀ ਲੋਕਤਾਂਤਰਿਕ ਸਰਕਾਰ ਵਿਰੋਧੀ ਰੁਖ ਅਪਨਾ ਪਹੀ ਹੈ। ਕਈ ਯੂਨੀਵਰਸਿਟੀਆਂ ਨੂੰ ਆਪਣੇ ਪ੍ਰੋਫੈਸਰਾਂ ਨੂੰ ਸਰਕਾਰ ਵਿਰੋਧੀ ਮੁਹਿੰਮਾਂਬਾਰੇ ਗੱਲ ਕਰਨ ਜਾਂ ਸਮਰਥਨ ਕਰਨ ’ਤੇ ਬਰਖਾਸ਼ਤ ਕਰਨ ਲਈ ਕਿਹਾ ਜਾ ਰਿਹਾ ਹੈ।

ਬਲੂਚਿਸਤਾਨ ’ਚ ਫੌਜੀ ਅਤਿਆਚਾਰ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਇਕ ਮੁੱਖ ਪਾਕਿਸਤਾਨੀ ਸਿਖਿਆ ਸ਼ਾਸਤਰੀ ਅਤੇ ਵਰਕਰ ਅਮਾਰ ਅਲੀ ਜਾਨ ਨੇ ਕਿਹਾ ਕਿ ਜਦੋਂ ਮੈੈਂ ਇਕ ਵਿਦਿਆਰਥੀ ਪ੍ਰਦਰਸ਼ਨ ’ਚ ਭਾਗ ਲਿਆ ਤਾਂ ਸਰਕਾਰ ਨੇ ਮੇਰੇ ਖਿਲਾਫ ਰਾਜਦ੍ਰੋਹ ਦਾ ਮੁਕੱਦਮਾ ਦਰਜ ਕਰ ਲਿਆ। ਯੂਨੀਵਰਸਿਟੀ ਪ੍ਰਸ਼ਾਸਨ, ਲਾਹੌਰ ਦੇ ਫਾਰਮਨ ਕ੍ਰਿਸ਼ਿਅਨ ਕਾਲਜ ਨੇ ਮੈਨੂੰ ਇਨ੍ਹਾਂ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਕਿਹਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਹ ਮੇਰੇ ਖਿਲਾਫ ਕਾਰਵਾਈ ਕਰਨਗੇ।

ਕਈ ਅਧਿਕਾਰ ਸਮੂਹਾਂ ਮੁਤਾਬਕ ਜਦੋਂ ਤੋਂ ਇਮਰਾਨ ਖਾਨ ਸੱਤਾ ’ਚ ਆਏ ਹਨ ਓਦੋਂ ਤੋਂ ਸਮੀਕਰਨ ਦੀ ਆਜ਼ਾਦੀ ਵਿਸ਼ੇਸ਼ ਰੂਪ ਨਾਲ ਪ੍ਰੈੱਸ ਦੀ ਆਜ਼ਾਦੀ ਦਾ ਗਲਾ ਦਬਾ ਰਹੀ ਹੈ। ਉਹ ਕਹਿੰਦੇ ਹਨ ਕਿ ਫੌਜ ਨੇ ਮੌਜੂਦਾ ਸਮੇਂ ’ਚ ਸਰਕਾਰ ਦੇ ਤਹਿਤ ਆਪਣੀ ਸ਼ਕਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਜਨਤਾ ਦੇ ਰੁੱਖ ਨੇ ਕਈ ਹੋਰ ਸਿਖਿਆ ਸ਼ਾਸਤਰੀਆਂ ਨੂੰ ਅੱਗੇ ਆਉਣ ਅਤੇ ਅਕਾਦਮਿਕ ਆਜ਼ਾਦੀ ਦੀਆਂ ਧਾਰਾਵਾਂ ਦੇ ਖਿਲਾਫ ਬੋਲਣ ਲਈ ਪ੍ਰੇਰਿਤ ਕੀਤਾ ਹੈ।


author

Khushdeep Jassi

Content Editor

Related News