ਪਾਕਿ ''ਚ 300% ਤੱਕ ਵਧੀਆਂ ਖਾਧ ਵਸਤੂਆਂ ਦੀਆਂ ਕੀਮਤਾਂ, ਵਿਰੋਧੀ ਦਲ ਇਮਰਾਨ ਸਰਕਾਰ ਖ਼ਿਲਾਫ਼ ਕਰੇਗਾ ਪ੍ਰਦਰਸ਼ਨ

Wednesday, Jan 19, 2022 - 08:43 PM (IST)

ਪੇਸ਼ਾਵਰ- ਪਾਕਿਸਤਾਨ 'ਚ ਵੱਧਦੀ ਮਹਿੰਗਾਈ ਨੂੰ ਲੈ ਕੇ ਵਿਰੋਧੀ ਦਲਾਂ ਨੇ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਕਿਸਤਾਨ ਦੀ ਜਮਾਤ-ਏ-ਇਸਲਾਮੀ ਪਾਰਟੀ ਨੇ ਇਮਰਾਨ ਖ਼ਾਨ ਸਰਕਾਰ 'ਤੇ ਮਿੰਨੀ ਬਜਟ ਵਾਪਸ ਲੈਣ ਲਈ ਦਬਾਅ ਬਣਾਉਣ ਲਈ ਇਕ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਪਾਕਿਸਤਾਨ ਅਖਬਾਰ ਡਾਨ ਦੀ ਰਿਪੋਰਟ ਦੇ ਅਨੁਸਾਰ ਜਮਾਤ-ਏ-ਇਸਲਾਮੀ ਦੇ ਪ੍ਰਮੁੱਖ ਸਿਰਾਜ ਉਲ ਹੱਕ ਨੇ ਕਿਹਾ ਕਿ ਇਸਲਾਮਾਬਾਦ ਦੇ ਅੰਤਿਮ ਧਰਨਾ ਦੇਣ ਤੋਂ ਪਹਿਲਾਂ ਜਮਾਤ-ਏ-ਇਸਲਾਮੀ ਸਾਰੇ ਪ੍ਰਮੁੱਖ ਸ਼ਹਿਰਾਂ 'ਚ 100 ਧਰਨੇ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਅੰਦੋਲਨ ਦੇ ਪ੍ਰੋਗਰਾਮ ਦੀ ਜਲਦ ਹੀ ਘੋਸ਼ਣਾ ਕੀਤੀ ਜਾਵੇਗੀ।
ਉਨ੍ਹਾਂ ਨੇ ਸਟੇਟ ਬੈਂਕ ਆਫ ਪਾਕਿਸਤਾਨ ਦੇ ਗਵਰਨਰ ਨੂੰ ਹਟਾਉਣ ਦੀ ਅਪੀਲ ਵੀ ਕੀਤੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੇ ਨੈਸ਼ਨਲ ਅਸੈਂਬਲੀ 'ਚ ਮਿਨੀ ਬਜਟ ਪਾਸ ਕੀਤਾ ਹੈ। ਪਾਕਿਸਤਾਨ 'ਚ ਵੱਧਦੀ ਮਹਿੰਗਾਈ ਦੇ ਵਿਚਾਲੇ ਸਿਰਾਜ ਨੇ ਕਿਹਾ ਕਿ ਸਰਕਾਰ ਨੂੰ ਬੁਨਿਆਦੀ ਖਾਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਚ 50 ਫੀਸਦੀ ਦੀ ਕਮੀ ਕਰਨੀ ਚਾਹੀਦੀ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਮਰਾਨ ਖਾਨ ਸਰਕਾਰ ਕੀਮਤਾਂ ਘੱਟ ਨਹੀਂ ਕਰਦੀ ਹੈ ਤਾਂ ਸਰਕਾਰ ਨੂੰ ਇਸਲਾਮਾਬਾਦ 'ਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ।
ਸਿਰਾਜ ਨੇ ਕਿਹਾ ਕਿ ਪਾਰਟੀ ਦਾ ਅਗਲਾ ਧਰਨਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਤਾਬੂਤ 'ਚ ਆਖਿਰੀ ਕਿੱਲ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੀਆਂ ਹੋਰ ਵਿਰੋਧੀ ਪਾਰਟੀਆਂ ਜਿਵੇਂ ਕਿ ਪਾਕਿਸਤਾਨ ਪੀਪੁਲਸ ਪਾਰਟੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਵੀ ਦੇਸ਼ ਦੀ ਇਕੋਨਮੀ ਨੂੰ ਨਾਸ਼ ਕਰਨ 'ਚ ਸਮਾਨ ਰੂਪ ਨਾਲ ਜ਼ਿੰਮੇਵਾਰ ਹਨ। ਸਿਰਾਜ ਨੇ ਇਮਰਾਨ ਸਰਕਾਰ ਨੂੰ ਲਤਾੜਦੇ ਹੋਏ ਕਿਹਾ ਕਿ ਸਰਕਾਰ ਨੇ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਚ 100-300 ਫੀਸਦੀ ਤੱਕ ਦਾ ਵਾਧਾ ਕੀਤਾ ਹੈ। 
ਪਾਕਿਸਤਾਨ ਰੁਪਏ ਦੇ ਘਟਦੀ ਵੈਲਿਊ 'ਤੇ ਵੀ ਉਨ੍ਹਾਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਮੌਜੂਦਾ ਆਰਥਿਕ ਸੰਕਟ ਨੂੰ ਦੇਖਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਪਿੱਛੇ ਲਿਆ ਜਾਣਾ ਚਾਹੀਦੈ।
 


Aarti dhillon

Content Editor

Related News