ਦੱਖਣੀ ਸੂਡਾਨ ''ਚ ਵਿਰੋਧੀ ਨੇਤਾਵਾਂ ਨੇ ਬਣਾਈ ਗਠਜੋੜ ਸਰਕਾਰ
Sunday, Feb 23, 2020 - 12:23 AM (IST)

ਜੂਬਾ (ਏ.ਪੀ.)- ਗ੍ਰਹਿ ਯੁੱਧ ਨਾਲ ਜੂਝ ਰਹੇ ਦੱਖਣੀ ਸੂਡਾਨ ਵਿਚ ਸ਼ਨੀਵਾਰ ਨੂੰ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਜਦੋਂ ਵਿਰੋਧੀ ਨੇਤਾਵਆੰ ਨੇ ਗਠਜੋੜ ਸਰਕਾਰ ਬਣਾਈ। ਇਸ ਕਦਮ ਤੋਂ ਆਸ਼ਾਵਾਦੀ ਨਿਰੀਖਕ ਸਰਕਾਰ ਦੀ ਸਫਲਤਾ ਨੂੰ ਲੈ ਕੇ ਪ੍ਰਾਰਥਨਾ ਕਰ ਰਹੇ ਹਨ। ਰਾਸ਼ਟਰਪਤੀ ਸਲਵਾ ਕੀਰ ਵਲੋਂ ਪਿਛਲੀ ਸਰਕਾਰ ਨੂੰ ਭੰਗ ਕਰਨ ਤੋਂ ਇਕ ਦਿਨ ਬਾਅਦ ਵਿਰੋਧੀ ਨੇਤਾ ਰੀਕ ਮਚਾਰ ਨੂੰ ਸ਼ਨੀਵਾਰ ਨੂੰ ਉਪ ਰਾਸ਼ਟਰਪਤੀ ਦੀ ਸਹੁੰ ਦਿਵਾਈ ਗਈ। ਉਝ ਅਜਿਹੀ ਵਿਵਸਥਾ ਸੰਘਰਸ਼ ਦੌਰਾਨ ਟਕਰਾਅ ਦੀ ਵਜ੍ਹਾ ਨਾਲ ਦੋ ਵਾਰ ਅਸਫਲ ਹੋ ਚੁੱਕੀ ਹੈ।
ਇਸ ਸੰਘਰਸ਼ ਵਿਚ ਚਾਰ ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਕੀਰ ਨੇ ਗ੍ਰਹਿ ਯੁੱਧ ਦੇ ਅਧਿਕਾਰਤ ਤੌਰ 'ਤੇ ਖਤਮ ਹੋਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਅਸੀਂ ਹੁਣ ਨਵੇਂ ਸਵੇਰੇ ਦਾ ਐਲਾਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮਚਾਰ ਨੂੰ ਮੁਆਫ ਕਰ ਦਿੱਤਾ ਹੈ ਅਤੇ ਉਹ ਉਨ੍ਹਾਂ ਤੋਂ ਵੀ ਮੁਆਫੀ ਮੰਗਦੇ ਹਨ। ਉਨ੍ਹਾਂ ਨੇ ਉਨ੍ਹਾਂ ਦੇ ਸਬੰਧਿਤ ਡਿੰਕਾ ਅਤੇ ਨੇਉਰ ਸੰਜਾਤੀ ਸਮੂਹਾਂ ਤੋਂ ਵੀ ਅਜਿਹਾ ਕਰਨ ਦਾ ਸੱਦਾ ਦਿੱਤਾ।