ਪਾਕਿ : ਵਿਰੋਧੀ ਧਿਰ ਨੇ ਇਮਰਾਨ ਨੂੰ ਸੱਤਾ ਤੋਂ ਬੇਦਖਲ ਕਰਨ ਦੀ ਬਣਾਈ ਰਣਨੀਤੀ

Tuesday, Mar 08, 2022 - 03:32 PM (IST)

ਪਾਕਿ : ਵਿਰੋਧੀ ਧਿਰ ਨੇ ਇਮਰਾਨ ਨੂੰ ਸੱਤਾ ਤੋਂ ਬੇਦਖਲ ਕਰਨ ਦੀ ਬਣਾਈ ਰਣਨੀਤੀ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀਆਂ ਤਿੰਨ ਮੁੱਖ ਵਿਰੋਧੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਰਕਾਰ ਨੂੰ ਬੇਦਖਲ ਕਰਨ ਲਈ ਆਪਣੇ ਪ੍ਰਸਤਾਵਿਤ ਬੇਭਰੋਸਗੀ ਮਤੇ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਲਿਆਂਦਾ ਜਾਵੇ, ਇਸ 'ਤੇ ਆਪਣੀ ਰਣਨੀਤੀ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਅੰਗਰੇਜ਼ੀ ਅਖ਼ਬਾਰ ਡਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਕਰਾਚੀ 'ਚ ਮਾਰਿਆ ਗਿਆ IC-814 ਜਹਾਜ਼ ਅਗਵਾ ਕਾਂਡ 'ਚ ਸ਼ਾਮਲ ਅੱਤਵਾਦੀ ਜ਼ਹੂਰ ਮਿਸਤਰੀ 

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨਾਲ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ, ਆਪੋ-ਆਪਣੇ ਪਾਰਟੀਆਂ ਦੇ ਸੀਨੀਅਰ ਮੈਂਬਰਾਂ ਨਾਲ ਸਾਬਕਾ ਪ੍ਰਧਾਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਆਸਿਫ ਅਲੀ ਜ਼ਰਦਾਰੀ ਨੂੰ ਮਿਲਣ ਪਹੁੰਚੇ। ਆਗੂਆਂ ਨੇ ਬੇਭਰੋਸਗੀ ਮਤੇ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਪਰ ਉਸ ਤੋਂ ਬਾਅਦ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- ਮਨੁੱਖੀ ਅਧਿਕਾਰ ਮਾਹਿਰ ਦਾ ਖੁਲਾਸਾ, ਅਮਰੀਕਾ 'ਚ 'ਸਿੱਖਾਂ' ਨਾਲ ਵਿਤਕਰਾ ਵਧਿਆ

ਇਹ ਮੀਟਿੰਗ ਅਜਿਹੇ ਸਮੇਂ ਹੋਈ, ਜਦੋਂ ਬਿਲਾਵਲ ਭੁੱਟੋ-ਜ਼ਰਦਾਰੀ ਦੀ ਅਗਵਾਈ ਵਿੱਚ ਪੀਪੀਪੀ ਦਾ ਲੌਂਗ ਮਾਰਚ 27 ਫਰਵਰੀ ਨੂੰ ਕਰਾਚੀ ਤੋਂ ਸ਼ੁਰੂ ਹੋਏ 10 ਦਿਨਾਂ ਅਵਾਮੀ ਮਾਰਚ ਦੇ ਅੰਤਿਮ ਪੜਾਅ ਵਿੱਚ ਜੀ.ਟੀ ਰੋਡ ਸਥਿਤ ਰਾਵਲਪਿੰਡੀ ਜ਼ਿਲ੍ਹੇ ਦੀ ਸਰਹੱਦ ਵਿੱਚ ਦਾਖਲ ਹੋਇਆ। ਮਾਰਚ ਕਰਨ ਵਾਲੇ ਮੰਗਲਵਾਰ ਨੂੰ ਸੰਸਦ ਭਵਨ ਦੇ ਸਾਹਮਣੇ ਮਸ਼ਹੂਰ ਡੀ-ਚੌਕ ਪਹੁੰਚਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਬਿਲਾਵਲ ਭੁੱਟੋ ਵੱਲੋਂ ਕੁਝ ਅਹਿਮ ਐਲਾਨ ਕੀਤੇ ਜਾਣ ਦੀ ਉਮੀਦ ਹੈ।


author

Vandana

Content Editor

Related News