ਓਂਟਾਰੀਓ ''ਚ ਕੋਰੋਨਾ ਦੇ ਲਗਭਗ 3 ਹਜ਼ਾਰ ਨਵੇਂ ਮਾਮਲੇ ਦਰਜ ਤੇ 100 ਲੋਕਾਂ ਦੀ ਮੌਤ
Saturday, Jan 16, 2021 - 02:59 PM (IST)
ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਦੇ 2,998 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਦੌਰਾਨ 100 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ।
ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਟਵਿੱਟਰ 'ਤੇ ਲਿਖਿਆ ਕਿ ਟੋਰਾਂਟੋ ਵਿਚ 800, ਪੀਲ ਵਿਚ 618, ਯਾਰਕ ਰੀਜਨ ਵਿਚ 250, ਵਾਟਰਲੂ ਵਿਚ 161 ਅਤੇ ਨਿਆਗਰਾ ਵਿਚ 153 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ।
ਸੂਬੇ ਵਿਚ ਵੀਰਵਾਰ ਨੂੰ ਕੋਰੋਨਾ ਦੇ 3,326, ਬੁੱਧਵਾਰ ਨੂੰ 2,961 ਅਤੇ ਸੋਮਵਾਰ ਨੂੰ 3,338 ਮਾਮਲੇ ਦਰਜ ਹੋਏ ਸਨ। ਮਾਹਰਾਂ ਨੇ ਦੱਸਿਆ ਕਿ ਹਫ਼ਤੇ ਦੇ ਮਾਮਲਿਆਂ ਵਿਚ ਕੁਝ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਸੂਬੇ ਵਿਚ ਕੋਰੋਨਾ ਕਾਰਨ ਹੁਣ ਤੱਕ 5,289 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,97,194 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਹਸਪਤਾਲਾਂ ਵਿਚ 1,647 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 400 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਮਰੀਜ਼ਾਂ ਵਿਚੋਂ ਵਧੇਰੇ ਲਾਂਗ ਕੇਅਰ ਹੋਮ ਦੇ ਵਸਨੀਕ ਹਨ।