ਓਂਟਾਰੀਓ 'ਚ ਕੋਵਿਡ-19 ਦੇ 173 ਨਵੇਂ ਮਾਮਲੇ, ਤਿੰਨ ਹੋਰ ਮੌਤਾਂ

Thursday, Jun 18, 2020 - 08:33 PM (IST)

ਓਂਟਾਰੀਓ 'ਚ ਕੋਵਿਡ-19 ਦੇ 173 ਨਵੇਂ ਮਾਮਲੇ, ਤਿੰਨ ਹੋਰ ਮੌਤਾਂ

ਟੋਰਾਂਟੋ— ਓਂਟਾਰੀਓ 'ਚ ਕੋਵਿਡ-19 ਮਾਮਲਿਆਂ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀਤੇ 24 ਘੰਟਿਆਂ 'ਚ ਤਕਰੀਬਨ 12 ਹਫਤਿਆਂ 'ਚ ਸਭ ਤੋਂ ਘੱਟ ਮਾਮਲੇ ਰਿਪੋਰਟ ਹੋਏ ਹਨ।

ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਕੋਵਿਡ-19 ਦੇ 173 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਹ 28 ਮਾਰਚ ਤੋਂ ਬਾਅਦ ਦੀ ਸਭ ਤੋਂ ਘੱਟ ਗਿਣਤੀ ਹੈ। ਉੱਥੇ ਹੀ, ਨਾਵਲ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ 'ਚ ਸਿਰਫ ਤਿੰਨ ਮੌਤਾਂ ਹੀ ਹੋਈਆਂ ਹਨ। ਓਂਟਾਰੀਓ 'ਚ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਪਿੱਛੋਂ ਹੁਣ ਤੱਕ ਸੂਬੇ 'ਚ ਕੁੱਲ ਮਿਲਾ ਕੇ 2,553 ਵਿਅਕਤੀਆਂ ਦੀ ਮੌਤ ਇਸ ਜਾਨਲੇਵਾ ਵਾਇਰਸ ਕਾਰਨ ਹੋ ਚੁੱਕੀ ਹੈ।

ਪਿਛਲੇ ਦਿਨਾਂ ਤੋਂ ਓਂਟਾਰੀਓ ਨੇ ਟੈਸਟਿੰਗ ਵਧਾ ਦਿੱਤੀ ਹੈ ਅਤੇ ਬੀਤੇ ਦਿਨ 25,000 ਤੋਂ ਵੱਧ ਕੋਰੋਨਾ ਟੈਸਟ ਕੀਤੇ ਗਏ ਸਨ। ਹੁਣ ਤੱਕ ਸੂਬੇ 'ਚ 19 ਸਾਲ ਤੋਂ ਘੱਟ ਉਮਰ 'ਚ ਕੋਈ ਮੌਤ ਦਰਜ ਨਹੀਂ ਹੋਈ ਹੈ। ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਓਂਟਾਰੀਓ 'ਚ 200 ਤੋਂ ਘੱਟ ਨਵੇਂ ਮਾਮਲੇ ਆਏ ਹਨ। ਉੱਥੇ ਹੀ, ਕੁੱਲ ਮਾਮਲਿਆਂ ਦੀ ਗੱਲ ਕਰੀਏ ਤਾਂ ਸੂਬੇ 'ਚ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ 32,917 ਮਾਮਲੇ ਦਰਜ ਹੋਏ ਹਨ ਅਤੇ 28,004 ਲੋਕ ਠੀਕ ਹੋਏ ਹਨ।


author

Sanjeev

Content Editor

Related News