ਓਂਟਾਰੀਓ 'ਚ ਇਕ ਹਫ਼ਤੇ ਪਿਛੋਂ ਕੋਰੋਨਾ ਵਾਇਰਸ ਦਾ ਫਿਰ ਗਦਰ, ਕਈ ਮੌਤਾਂ

Saturday, Jun 20, 2020 - 09:24 PM (IST)

ਓਂਟਾਰੀਓ 'ਚ ਇਕ ਹਫ਼ਤੇ ਪਿਛੋਂ ਕੋਰੋਨਾ ਵਾਇਰਸ ਦਾ ਫਿਰ ਗਦਰ, ਕਈ ਮੌਤਾਂ

ਟੋਰਾਂਟੋ— ਓਂਟਾਰੀਓ ਨੇ ਇਕ ਹਫ਼ਤੇ ਪਿਛੋਂ ਪਹਿਲੀ ਵਾਰ ਕੋਵਿਡ-19 ਦੇ 200 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਹਨ। ਹਾਲਾਂਕਿ, ਸਰਗਰਮ ਮਾਮਲਿਆਂ ਦੀ ਗਿਣਤੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਸ਼ਨੀਵਾਰ ਨੂੰ ਸਿਹਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਕਿ ਬੀਤੇ 24 ਘੰਟੇ 'ਚ ਓਂਟਾਰੀਓ 'ਚ 206 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 13 ਜੂਨ ਨੂੰ 266 ਮਾਮਲੇ ਦਰਜ ਹੋਏ ਸਨ। ਸੂਬੇ 'ਚ ਕੁੱਲ ਮਾਮਲਿਆਂ ਦੀ ਗਿਣਤੀ 33,301 'ਤੇ ਪਹੁੰਚ ਗਈ ਹੈ।

ਉੱਥੇ ਹੀ, ਬੀਤੇ 24 ਘੰਟਿਆਂ ਦੌਰਾਨ ਵਾਇਰਸ ਨਾਲ ਸੰਕ੍ਰਮਿਤ ਹੋਏ 31 ਲੋਕਾਂ ਦੀ ਮੌਤ ਹੋਈ ਹੈ। ਇਹ 6 ਜੂਨ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ ਹੈ। ਸੂਬੇ 'ਚ ਕੋਵਿਡ-19 ਕਾਰਨ ਮੌਤਾਂ ਦੀ ਕੁੱਲ ਗਿਣਤੀ 2,595 ਹੋ ਗਈ ਹੈ। ਇਸ ਤੋਂ ਇਲਾਵਾ ਸੂਬੇ 'ਚ ਹੁਣ ਸਿਰਫ 2,269 ਸਰਗਰਮ ਮਾਮਲੇ ਹਨ।

ਪਿਛਲੇ 24 ਘੰਟਿਆਂ ਦੌਰਾਨ ਪੁਸ਼ਟੀ ਕੀਤੇ ਗਏ ਨਵੇਂ ਮਾਮਲਿਆਂ 'ਚੋਂ 61 ਫੀਸਦੀ ਟੋਰਾਂਟੋ (71) ਤੇ ਪੀਲ ਖੇਤਰ (54) 'ਚ ਦਰਜ ਹੋਏ ਹਨ, ਜਿੱਥੇ ਜ਼ਿਆਦਾ ਮਾਮਲੇ ਹੋਣ ਕਾਰਨ ਇਨ੍ਹਾਂ ਨੂੰ ਸੂਬੇ ਦੀ ਸਟੇਜ-2 ਯੋਜਨਾ ਤਹਿਤ ਖੋਲ੍ਹਣ ਦੀ ਹਰੀ ਝੰਡੀ ਨਹੀਂ ਮਿਲ ਸਕੀ ਹੈ। ਉੱਥੇ ਹੀ, ਸੂਬੇ 'ਚ ਟੈਸਿੰਟਗ ਵੀ ਜ਼ੋਰਾਂ 'ਤੇ ਹੋ ਰਹੀ ਹੈ।

ਸ਼ੁੱਕਰਵਾਰ ਨੂੰ ਸੂਬੇ ਦੀਆਂ ਲੈਬਾਂ ਨੇ 27,387 ਟੈਸਟ ਕੀਤੇ ਹਨ। ਇਹ ਹੁਣ ਤੱਕ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ ਅਤੇ 11 ਜੂਨ ਨੂੰ ਹੋਏ 28,335 ਟੈਸਟਾਂ ਤੋਂ ਸਿਰਫ ਥੋੜ੍ਹੇ ਹੀ ਫਰਕ ਨਾਲ ਘੱਟ ਹੈ। ਉੱਥੇ ਹੀ, ਇਸ ਦੌਰਾਨ ਕਿਊਬਿਕ 'ਚ 33 ਹੋਰ ਮੌਤਾਂ ਅਤੇ 124 ਨਵੇਂ ਮਾਮਲੇ ਰਿਪੋਰਟ ਹੋਏ ਹਨ। ਕਿਊਬਿਕ 'ਚ ਹੁਣ ਸਕਾਰਾਤਮਕ ਮਾਮਲਿਆਂ ਦੀ ਗਿਣਤੀ 54,674 ਹੈ ਅਤੇ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ 5,408 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Sanjeev

Content Editor

Related News