ਓਂਟਾਰੀਓ ''ਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵੱਡੀ ਗਿਣਤੀ ''ਚ ਮਾਮਲੇ ਹੋਏ ਦਰਜ

09/12/2020 2:26:14 PM

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦਾ ਇਕ ਵਾਰ ਫਿਰ ਧਮਾਕਾ ਹੋਇਆ ਹੈ ਤੇ ਇਸ ਵਾਰ ਦੇ ਅੰਕੜੇ ਜੂਨ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਦਰਜ ਕੀਤੇ ਗਏ ਹਨ। 
ਓਂਟਾਰੀਓ ਵਿਚ ਬੀਤੇ ਦਿਨ 200 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਕਾਰਨ ਮਾਹਰਾਂ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਹਨ। ਸੂਬਾਈ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ 24 ਘੰਟਿਆਂ ਦੌਰਾਨ 231 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ 170 ਤੇ ਉਸ ਤੋਂ ਵੀ ਪਹਿਲਾਂ 148 ਨਵੇਂ ਮਾਮਲੇ ਦਰਜ ਹੋਏ ਸਨ। 29 ਜੂਨ ਨੂੰ ਇੱਥੇ ਕੋਰੋਨਾ ਦੇ 257 ਨਵੇਂ ਮਾਮਲੇ ਦਰਜ ਹੋਏ ਸਨ।  
ਇਸ ਦੌਰਾਨ ਸੂਬੇ ਵਿਚ 124 ਲੋਕ ਸਿਹਤਯਾਬ ਹੋਏ ਹਨ। ਇਸ ਸਮੇਂ ਓਂਟਾਰੀਓ ਸੂਬੇ ਵਿਚ 1,657 ਕਿਰਿਆਸ਼ੀਲ ਮਾਮਲੇ ਹਨ, ਜੋ ਕਿ ਬੀਤੇ ਦਿਨ 1,567 ਸਨ। ਅਗਸਤ ਤੋਂ ਬਾਅਦ ਕਿਰਿਆਸ਼ੀਲ ਮਾਮਲੇ ਵੀ ਵਧੇ ਹਨ ਕਿਉਂਕਿ ਉਸ ਸਮੇਂ 1000 ਤੋਂ ਘੱਟ ਮਾਮਲੇ ਰਹੇ ਸਨ। ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਕੋਈ ਨਵੀਂ ਮੌਤ ਦਰਜ ਨਹੀਂ ਹੋਈ। 

ਸਿਹਤ ਅਧਿਕਾਰੀਆਂ ਮੁਤਾਬਕ 49 ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 18 ਲੋਕ ਆਈ. ਸੀ. ਯੂ. ਵਿਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ 71 ਮਾਮਲੇ ਟੋਰਾਂਟੋ ਤੋਂ ਸਨ, ਜਿੱਥੇ ਵੀਰਵਾਰ ਨੂੰ 55 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਪੀਲ ਰੀਜਨ ਖੇਤਰ ਵਿਚੋਂ 38 ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਖ਼ਬਰ ਮਿਲੀ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਸਰਿਆਂ ਮਾਮਲਿਆਂ ਵਿਚੋਂ 65 ਫੀਸਦੀ ਮਾਮਲੇ ਟੋਰਾਂਟੋ ਗਰੇਟਰ ਏਰੀਏ ਨਾਲ ਸਬੰਧਤ ਹਨ। 70 ਫੀਸਦੀ ਮਾਮਲੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨਾਲ ਜੁੜੇ ਹਨ। 


Lalita Mam

Content Editor

Related News