ਓਂਟਾਰੀਓ ਦੇ ਲਾਂਗ ਟਰਮ ਕੇਅਰ ਹੋਮ ਨੂੰ ਮਿਲੀ ਮੋਡੇਰਨਾ ਦੇ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ

Friday, Jan 01, 2021 - 04:08 PM (IST)

ਓਂਟਾਰੀਓ ਦੇ ਲਾਂਗ ਟਰਮ ਕੇਅਰ ਹੋਮ ਨੂੰ ਮਿਲੀ ਮੋਡੇਰਨਾ ਦੇ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ

ਟੋਰਾਂਟੋ- ਲੰਮੇ ਸਮੇਂ ਦੇ ਦੇਖਭਾਲ ਕੇਂਦਰਾਂ ਵਿਚ ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਵੀ ਅਜਿਹਾ ਹੀ ਸਿਲਸਿਲਾ ਚੱਲ ਰਿਹਾ ਹੈ। ਵੀਰਵਾਰ ਨੂੰ ਓਂਟਾਰੀਓ ਦੇ ਲਾਂਗ ਟਰਮ ਕੇਅਰ ਸੈਂਟਰ ਵਿਚ ਲੋਕਾਂ ਨੂੰ ਮੋਡੇਰਨਾ ਦਾ ਕੋਰੋਨਾ ਟੀਕਾ ਲਾਇਆ ਗਿਆ। 

ਟੋਰਾਂਟੋ ਵਿਚ ਚੈਸਟਰ ਵਿਲਜ ਵਜੋਂ ਜਾਣਿਆ ਜਾਂਦੇ ਲਾਂਗ ਟਰਮ ਨੂੰ ਸਵੇਰੇ 9.30 ਵਜੇ ਕੋਰੋਨਾ ਟੀਕੇ ਦੀਆਂ ਖੇਪ ਪੁੱਜੀਆਂ। ਇੱਥੋਂ ਦੇ ਸੀ. ਈ. ਓ. ਕੈਨਥੀਆ ਮੈਰੀਨੇਲੀ ਨੇ ਕਿਹਾ ਕਿ ਇਹ ਬਹੁਤ ਭਾਵੁਕ ਸਮਾਂ ਸੀ, ਜਦ ਉਨ੍ਹਾਂ ਕੋਲ ਕੋਰੋਨਾ ਦੇ ਟੀਕੇ ਪੁੱਜੇ।

ਟੀਕਿਆਂ ਦੀ ਖੇਪ ਮਿਲਣ ਨਾਲ ਉਹ ਆਪਣੇ ਸਟਾਫ਼ ਅਤੇ ਇੱਥੋਂ ਦੇ ਲੋਕਾਂ ਦੇ ਸੁਰੱਖਿਅਤ ਭਵਿੱਖ ਲਈ ਆਸਵੰਦ ਹੋ ਗਏ ਹਨ। ਸਭ ਤੋਂ ਪਹਿਲਾਂ ਰਿਟਾਇਰਡ ਨਰਸ ਸ਼ੀਲਾ ਬਾਰਬਰ ਨੂੰ ਇਸ ਟੀਕੇ ਦੀ ਖੁਰਾਕ ਮਿਲੀ। ਉਹ ਇਸ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ। ਦੋ ਦਿਨ ਪਹਿਲਾਂ ਹੀ ਕੋਰੋਨਾ ਟੀਕਾ ਵੰਡਣ ਵਾਲੀ ਟਾਸਕ ਫੋਰਸ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਮੋਡੇਰਨਾ ਟੀਕੇ ਦੀਆਂ 50 ਹਜ਼ਾਰ ਖੁਰਾਕਾਂ ਮਿਲਣ ਵਾਲੀਆਂ ਹਨ। 

ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਓਂਟਾਰੀਓ ਵਿਚ 4,500 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਨ੍ਹਾਂ ਵਿਚੋਂ 2,777 ਲਾਂਗ ਟਰਮ ਕੇਅਰ ਹੋਮ ਦੇ ਹੀ ਸਨ।


author

Lalita Mam

Content Editor

Related News