ਓਂਟਾਰੀਓ ਦੇ CM ਦਾ ਹੋਵੇਗਾ ਕੋਰੋਨਾ ਟੈਸਟ, ਇਸ ਵਜ੍ਹਾ ਨਾਲ ਵਧੀ ਚਿੰਤਾ

06/11/2020 2:00:00 PM

ਟੋਰਾਂਟੋ— ਸਿੱਖਿਆ ਮੰਤਰੀ ਸਟੀਫਨ ਲੇਸੀ ਦੇ ਕਿਸੇ ਕੋਰੋਨਾ ਵਾਇਰਸ ਪਾਜ਼ੀਟਿਵ ਵਿਅਕਤੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਓਂਟਾਰੀਓ ਦੇ ਮੁੱਖ ਮੰਤਰੀ (ਸੀ. ਐੱਮ.) ਡੱਗ ਫੋਰਡ ਦਾ ਵੀ ਕੋਰੋਨਾ ਟੈਸਟ ਹੋਣ ਜਾ ਰਿਹਾ ਹੈ। ਇਕ ਸਰਕਾਰੀ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ।

ਮੰਤਰੀ ਸਟੀਫਨ ਲੇਸੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ, “ਕੱਲ ਮੈਨੂੰ ਸੂਚਿਤ ਕੀਤਾ ਗਿਆ ਸੀ ਕਿ ਮੈਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ 'ਚ ਆਇਆ ਹਾਂ ਜੋ ਕੋਵਿਡ-19 ਸੰਕ੍ਰਮਿਤ ਹੈ। ਮੇਰਾ ਟੈਸਟ ਕੀਤਾ ਗਿਆ ਹੈ ਅਤੇ ਮੈਂ ਉਦੋਂ ਤੋਂ ਘਰ ਤੋਂ ਕੰਮ ਕਰ ਰਿਹਾ ਹਾਂ ਅਤੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ।''


ਹਾਲਾਂਕਿ, ਇਹ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਕਿ ਲੇਸੀ ਕਦੋਂ ਤੇ ਕਿੱਥੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ 'ਚ ਆਏ ਸਨ। ਮੰਗਲਵਾਰ ਨੂੰ ਸਿੱਖਿਆ ਮੰਤਰੀ ਲੇਸੀ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟਸ ਨਾਲ ਇਕ ਸਮਾਚਾਰ ਸੰਮੇਲਨ 'ਚ ਮੌਜੂਦ ਸਨ ਇਸ ਲਈ ਉਨ੍ਹਾਂ ਦਾ ਵੀ ਕੋਵਿਡ-19 ਟੈਸਟ ਹੋਵੇਗਾ। ਸਰਕਾਰ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਦੋਹਾਂ 'ਚ ਲੱਛਣਾਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਢੁਕਵੇਂ ਕਦਮ ਚੁੱਕੇ ਜਾਣਗੇ।
ਮੁੱਖ ਮੰਤਰੀ ਦੇ ਦਫਤਰ ਨੇ ਕਿਹਾ ਕਿ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਫੋਰਡ ਬੁੱਧਵਾਰ ਨੂੰ ਕੁਈਨਜ਼ ਪਾਰਕ 'ਚ ਇਕ ਘੋਸ਼ਣਾ 'ਚ ਸ਼ਾਮਲ ਹੋਣ ਲਈ ਜਾਣ ਵਾਲੇ ਸਨ ਪਰ ਉਨ੍ਹਾਂ ਦਾ ਅਤੇ ਇਲੀਅਟਸ ਦਾ ਨਾਮ ਨਿਊਜ਼ ਕਾਨਫਰੰਸ ਤੋਂ ਕੁਝ ਪੱਲ ਪਹਿਲਾਂ ਹੀ ਬੋਲਣ ਵਾਲਿਆਂ ਦੀ ਸੂਚੀ 'ਚੋਂ ਹਟਾ ਦਿੱਤੇ ਗਏ ਸਨ। ਉਨ੍ਹਾਂ ਦੀ ਗੈਰ ਹਾਜ਼ਰੀ 'ਚ ਕਾਲਜ ਅਤੇ ਯੂਨੀਵਰਸਿਟੇ ਮੰਤਰੀ ਰੋਸ ਰੋਮਾਨੋ ਨੇ ਓਂਟਾਰੀਓ ਦੇ ਹੋਰ ਸੈਕਟਰ ਨੂੰ ਮੁੜ ਖੋਲ੍ਹਣ ਲਈ ਰੂਪ-ਰੇਖਾ ਦੀ ਘੋਸ਼ਣਾ ਕੀਤੀ। ਉਨ੍ਹਾਂ ਮੰਨਿਆ ਕਿ ਉਨ੍ਹਾਂ ਨੂੰ ਵੀ ਘਟਨਾ ਦੀ ਸ਼ੁਰੂਆਤ ਤੋਂ ਕੁਝ ਮਿੰਟ ਪਹਿਲਾਂ ਹੀ ਸਥਿਤੀ ਬਾਰੇ ਪਤਾ ਲੱਗਾ।


Sanjeev

Content Editor

Related News