ਕੈਨੇਡਾ : ਓਂਟਾਰੀਓ ਦੇ ਹਸਪਤਾਲਾਂ ''ਚ ਵਧੀ ਕੋਰੋਨਾ ਮਰੀਜ਼ਾਂ ਦੀ ਗਿਣਤੀ

Wednesday, Dec 09, 2020 - 04:38 PM (IST)

ਕੈਨੇਡਾ : ਓਂਟਾਰੀਓ ਦੇ ਹਸਪਤਾਲਾਂ ''ਚ ਵਧੀ ਕੋਰੋਨਾ ਮਰੀਜ਼ਾਂ ਦੀ ਗਿਣਤੀ

ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਓਂਟਾਰੀਓ ਵਿਚ ਬੀਤੇ 24 ਘੰਟਿਆਂ ਦੌਰਾਨ 1,676 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ਤੇ ਇਸ ਦੌਰਾਨ ਹੋਰ 10 ਲੋਕਾਂ ਨੇ ਦਮ ਤੋੜ ਦਿੱਤਾ ਹੈ। ਕੋਰੋਨਾ ਦੇ ਪਾਜ਼ੀਟਿਵ ਮਾਮਲੇ 13 ਫੀਸਦੀ ਰਹੇ। ਹਸਪਤਾਲਾਂ ਵਿਚ ਇਸ ਸਮੇਂ 800 ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕੋਰੋਨਾ ਦੇ ਮਾਮਲੇ ਵਧਣ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ।

ਸਥਾਨਕ ਅਧਿਕਾਰੀਆਂ ਮੁਤਾਬਕ ਇਸ ਦੌਰਾਨ ਟੋਰਾਂਟੋ ਵਿਚ 588, ਪੀਲ ਵਿਚ 349 ਅਤੇ ਯਾਰਕ ਰੀਜਨ ਵਿਚ 141 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰੀ ਕ੍ਰਿਸਟਾਈਨ ਇਲੀਓਟ ਨੇ ਇਨ੍ਹਾਂ ਮਾਮਲਿਆਂ ਦੇ ਵਾਧੇ 'ਤੇ ਚਿੰਤਾ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੂਬੇ ਵਿਚ ਕੋਰੋਨਾ ਦੇ 1,925 ਮਾਮਲੇ ਦਰਜ ਹੋਏ ਸਨ, ਇਸ ਦੇ ਇਲ਼ਾਵਾ ਐਤਵਾਰ ਨੂੰ 1924, ਸ਼ਨੀਵਾਰ ਨੂੰ 1,859 ਮਾਮਲੇ ਦਰਜ ਹੋਏ ਸਨ। ਇਸ ਲਈ ਮੰਗਲਵਾਰ ਨੂੰ ਦਰਜ ਹੋਏ ਮਾਮਲੇ ਪਿਛਲੇ 3 ਦਿਨਾਂ ਨਾਲੋਂ ਕੁਝ ਘੱਟ ਦਰਜ ਹੋਏ ਹਨ। 

ਸੂਬੇ ਵਿਚ ਬੀਤੇ ਦਿਨ 39,198 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਸ਼ਨੀਵਾਰ ਤੇ ਐਤਵਾਰ ਨਾਲੋਂ ਸੋਮਵਾਰ ਨੂੰ ਟੈਸਟਿੰਗ ਘੱਟ ਕੀਤੀ ਗਈ। ਫਿਲਹਾਲ 40 ਹਜ਼ਾਰ ਸੈਂਪਲਾਂ ਦੀ ਜਾਂਚ ਹੋਣੀ ਬਾਕੀ ਹੈ।  ਸੂਬੇ ਵਿਚ 16,000 ਤੋਂ ਵੱਧ ਸਰਗਰਮ ਕੋਰੋਨਾ ਮਰੀਜ਼ ਹਨ। ਹੁਣ ਤੱਕ ਇੱਥੇ 3,808 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,10,951 ਲੋਕ ਸਿਹਤਯਾਬ ਹੋ ਚੁੱਕੇ ਹਨ। ਇਕ ਹਫਤਾ ਪਹਿਲਾਂ ਇੱਥੇ 14 ਹਜ਼ਾਰ ਸਰਗਰਮ ਮਾਮਲੇ ਸਨ ਪਰ ਹੁਣ ਇਨ੍ਹਾਂ ਵਿਚ ਵਾਧਾ ਹੋ ਚੁੱਕਾ ਹੈ। 219 ਲੋਕ ਆਈ. ਸੀ. ਯੂ. ਵਿਚ ਹਨ ਅਤੇ ਇਨ੍ਹਾਂ ਵਿਚੋਂ 132 ਲੋਕਾਂ ਨੂੰ ਸਾਹ ਸਬੰਧੀ ਸਮੱਸਿਆ ਹੋਣ ਕਾਰਨ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। 
 


author

Lalita Mam

Content Editor

Related News