ਓਂਟਾਰੀਓ ''ਚ ਕੋਰੋਨਾ ਦੇ ਨਵੇਂ ਮਾਮਲੇ 2400 ਤੋਂ ਪਾਰ, ਹਸਪਤਾਲਾਂ ''ਚ ਵਧੇ ਮਰੀਜ਼

Thursday, Dec 24, 2020 - 12:49 PM (IST)

ਓਂਟਾਰੀਓ ''ਚ ਕੋਰੋਨਾ ਦੇ ਨਵੇਂ ਮਾਮਲੇ 2400 ਤੋਂ ਪਾਰ, ਹਸਪਤਾਲਾਂ ''ਚ ਵਧੇ ਮਰੀਜ਼

ਟੋਰਾਂਟੋ- ਓਂਟਾਰੀਓ ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,400 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਹਫਤੇ ਤੋਂ ਲਗਭਗ 2300 ਮਾਮਲੇ ਦਰਜ ਹੋ ਰਹੇ ਸਨ। 
ਸੂਬੇ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਬੀਤੇ ਦਿਨ ਸੂਬੇ ਵਿਚ ਕੋਰੋਨਾ ਦੇ 2,408 ਨਵੇਂ ਮਾਮਲੇ ਦਰਜ ਹੋਏ ਹਨ।

ਮੰਗਲਵਾਰ ਨੂੰ ਇੱਥੇ 2,202 ਨਵੇਂ ਮਾਮਲੇ ਦਰਜ ਹੋਏ ਸਨ। ਹਾਲਾਂਕਿ 16 ਦਸੰਬਰ ਨੂੰ 2,432 ਮਾਮਲੇ ਦਰਜ ਹੋਏ ਸਨ ਜੋ ਸਭ ਤੋਂ ਵੱਧ ਸਨ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੀ ਲੈਬ ਵਿਚ ਬੀਤੇ ਦਿਨ 56,660 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਨ੍ਹਾਂ ਵਿਚੋਂ 4.8 ਫੀਸਦੀ ਮਾਮਲੇ ਕੋਰੋਨਾ ਪਾਜ਼ੀਟਿਵ ਮਿਲੇ ਹਨ। ਹਾਲਾਂਕਿ ਪਿਛਲੇ ਹਫਤੇ 5.1 ਫੀਸਦੀ ਮਾਮਲੇ ਕੋਰੋਨਾ ਨਾਲ ਸਬੰਧਤ ਮਿਲੇ ਸਨ।

24 ਘੰਟਿਆਂ ਦੌਰਾਨ 41 ਹੋਰ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ 16 ਲਾਂਗ ਟਰਮ ਕੇਅਰ ਹੋਮ ਦੇ ਰਹਿਣ ਵਾਲੇ ਸਨ। ਤਾਜ਼ਾ ਡਾਟੇ ਮੁਤਾਬਕ ਲਗਭਗ 1000 ਲੋਕ ਹਸਪਤਾਲ ਵਿਚ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ਵਿਚੋਂ 275 ਲੋਕ ਆਈ. ਸੀ. ਯੂ. ਵਿਚ ਭਰਤੀ ਹਨ। 
ਬੀਤੇ ਦਿਨ ਟੋਰਾਂਟੋ ਵਿਚ 629, ਪੀਲ ਰੀਜਨ ਵਿਚ 448, ਵਿੰਡਸਰ ਅਸੈਕਸ ਵਿਚ 234 ਅਤੇ ਯਾਰਕ ਰੀਜਨ ਵਿਚ 150 ਨਵੇਂ ਮਾਮਲੇ ਦਰਜ ਹੋਏ ਹਨ। 


author

Lalita Mam

Content Editor

Related News