ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone

Sunday, Apr 18, 2021 - 10:26 PM (IST)

ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone

ਲੰਡਨ - ਆਨਲਾਈਨ ਸ਼ਾਪਿੰਗ ਕਰਨ ਵਿਚ ਕਈ ਲੋਕ ਵਿਸ਼ਵਾਸ ਕਰਦੇ ਹਨ ਅਤੇ ਕਈ ਨਹੀਂ ਵੀ ਕਿਉਂਕਿ ਆਨਲਾਈਨ ਸ਼ਾਪਿੰਗ ਵਿਚ ਕਈ ਵਾਰ ਲੋਕਾਂ ਨਾਲ ਧੋਖਾ ਹੋਣ ਦੀਆਂ ਖਬਰਾਂ ਅਕਸਰ ਚਰਚਾ ਦੀ ਵਿਸ਼ਾ ਬਣੀਆਂ ਹੀ ਰਹਿੰਦੀਆਂ ਹਨ। ਜਿਵੇਂ ਕਿਸੇ ਵਿਅਕਤੀ ਨੇ ਇਕ ਆਈ-ਫੋਨ ਆਰਡਰ ਕੀਤਾ ਤਾਂ ਉਸ ਨੂੰ ਆਈ-ਫੋਨ ਦੇ ਦਿੱਖਣ ਵਾਲਾ ਟੇਬਲ ਭੇਜ ਦਿੱਤਾ ਗਿਆ। ਉਥੇ ਹੀ ਬ੍ਰਿਟੇਨ ਵਿਚ ਇਕ ਸ਼ਖਸ ਨਾਲ ਅਜਿਹਾ ਹੀ ਹੋਇਆ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ।

ਇਹ ਵੀ ਪੜੋ - ਪਾਕਿ 'ਚ ਧਰਨਾ ਖਤਮ ਕਰਾਉਣ ਪਹੁੰਚੀ ਪੁਲਸ 'ਤੇ ਹੋਇਆ ਹਮਲਾ, 3 ਦੀ ਮੌਤ

PunjabKesari

ਬ੍ਰਿਟੇਨ ਦੇ ਰਹਿਣ ਵਾਲੇ ਨਿਕ ਜੇਮਸ ਨੇ ਆਨਲਾਈਨ ਇਕ ਸਟੋਰ ਤੋਂ 'ਐੱਪਲ' ਭਾਵ ਸੇਬ ਆਰਡਰ ਕੀਤੇ ਸਨ ਪਰ ਜਦ ਉਸ ਦੇ ਘਰ ਪਾਰਸਲ ਪਹੁੰਚਿਆ ਤਾਂ ਉਸ ਨੂੰ ਆਈ-ਫੋਨ ਐੱਸ. ਈ. ਮਿਲਿਆ। ਜੇਮਸ ਨੇ ਪਿਛਲੇ ਦਿਨੀਂ ਸਟੋਰ ਤੋਂ ਇਕ ਬੈਗ ਸੇਬ ਆਰਡਰ ਕੀਤੇ ਸਨ ਜਿਸ 'ਤੇ ਸੁਪਰ ਮਾਰਕਿਟ ਨੇ ਉਨ੍ਹਾਂ ਨੂੰ ਆਈ-ਫੋਨ ਭੇਜ ਦਿੱਤਾ। ਦਰਅਸਲ ਅਜਿਹਾ ਸਟੋਰ ਵਿਚ ਚੱਲ ਰਹੇ ਇਕ ਆਫਰ ਦੇ ਕਾਰਣ ਹੋਇਆ।

ਇਹ ਵੀ ਪੜੋ Live TV 'ਤੇ ਮਹਿਲਾ ਨੇ ਮੌਲਾਨਾ ਨੇ ਮਾਰਿਆ ਥੱਪੜ, ਮੂੰਹ 'ਤੇ ਸੁੱਟਿਆ ਜੂਸ ਨਾਲ ਭਰਿਆ ਗਿਲਾਸ (ਵੀਡੀਓ)

PunjabKesari

ਜੇਮਸ ਨੇ ਦੱਸਿਆ ਕਿ ਸਟੋਰ ਦੇ ਸੁਪਰ ਸੱਬਸਟੀਟਿਊਟ ਪ੍ਰਮੋਸ਼ਨ ਆਫਰ ਦੇ ਕਾਰਣ ਉਸ ਨੂੰ ਇਹ ਆਈ-ਫੋਨ ਮਿਲਿਆ। ਹਾਲਾਂਕਿ ਉਸ ਨੂੰ ਆਰਡਰ ਕੀਤੇ ਹੋਏ ਸੇਬ ਵੀ ਮਿਲੇ। ਕੰਪਨੀ ਮੁਤਾਬਕ ਇਹ ਜੇਮਸ ਲਈ ਸਰਪ੍ਰਾਈਜ਼ ਸੀ ਜਿਸ 'ਤੇ ਉਸ ਨੇ ਸਟੋਰ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜੋ ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'


author

Khushdeep Jassi

Content Editor

Related News