ਬ੍ਰਿਟੇਨ ਨੇ ਕੋਵਿਡ-19 ਵਿਰੁੱਧ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀ ਮਨਾਈ ਪਹਿਲੀ ਵਰ੍ਹੇਗੰਢ
Tuesday, Jan 04, 2022 - 06:59 PM (IST)
ਲੰਡਨ-ਬ੍ਰਿਟੇਨ ਦੀ ਸਿਹਤ ਸੇਵਾ ਨੇ ਮੰਗਲਵਾਰ ਨੂੰ ਕੋਵਿਡ-19 ਦੇ ਵਿਰੁੱਧ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀ ਸ਼ੁਰੂਆਤ ਦੀ ਪਹਿਲੀ ਵਰ੍ਹੇਗੰਢ ਮਨਾਈ। ਉਸ ਦੇ ਕੁਝ ਦਿਨ ਬਾਅਦ ਹੀ ਭਾਰਤ 'ਚ ਹੀ ਇਹ ਟੀਕਾ ਕੋਵਿਡਸ਼ੀਲਡ ਦੇ ਰੂਪ 'ਚ ਸ਼ੁਰੂ ਕੀਤਾ ਗਿਆ। ਬ੍ਰਾਇਨ ਪੰਕਰ (82) ਆਕਸਫੋਰਡ ਯੂਨੀਵਰਸਿਟੀ ਹਸਪਤਾਲ 'ਚ 4 ਜਨਵਰੀ, 2021 ਨੂੰ ਕੋਵਿਡ ਟੀਕਾ ਲੈਣ ਵਾਲੇ ਪਹਿਲੇ ਵਿਅਕਤੀ ਬਣੇ। ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਕਿਹਾ ਕਿ ਉਸ ਵੇਲੇ ਤੋਂ ਕਰੀਬ ਪੰਜ ਕਰੋੜ ਐਸਟ੍ਰਾਜ਼ੇਨੇਕਾ ਟੀਕੇ ਦਿੱਤਾ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਨੀਦਰਲੈਂਡ : ਪ੍ਰਦਰਸ਼ਨ 'ਤੇ ਪਾਬੰਦੀਆਂ ਦੇ ਬਾਵਜੂਦ ਐਮਸਟਰਡਮ 'ਚ ਹਜ਼ਾਰਾਂ ਲੋਕ ਹੋਏ ਇਕੱਠੇ
ਉਸ ਤੋਂ ਬਾਅਦ ਤੋਂ 170 ਤੋਂ ਜ਼ਿਆਦਾ ਦੇਸ਼ਾਂ ਨੂੰ ਟੀਕੇ ਦੀਆਂ ਕਰੀਬ 2.5 ਅਰਬ ਖੁਰਾਕਾਂ ਲਾਗਤ 'ਤੇ ਦਿੱਤੀਆਂ ਗਈਆਂ ਹਨ। ਉਨ੍ਹਾਂ 'ਚ ਪੁਣੇ 'ਚ ਸੀਮਰ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਨਿਰਮਿਤ ਖੁਰਾਕਾਂ ਸ਼ਾਮਲ ਹਨ। ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਸਰਕਾਰੀ ਫੰਡਿੰਗ ਦੀ ਮਦਦ ਨਾਲ ਬ੍ਰਿਟੇਨ 'ਚ ਨਿਰਮਿਤ ਆਕਸਫੋਰਡ-ਐਸਟ੍ਰਾਜ਼ੇਨੇਕਾ ਟੀਕੇ ਨੇ ਕੋਵਿਡ-19 ਵਿਰੁੱਧ ਸਾਡੀ ਲੜਾਈ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਨਾਲ ਦੁਨੀਆ ਭਰ 'ਚ ਅਣਗਿਣਤ ਲੋਕਾਂ ਦੀ ਜਾਨ ਬਚੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਲਾਕਡਾਊਨ ਦਰਮਿਆਨ ਚੀਨ ਦੇ ਸ਼ਿਆਨ ਸ਼ਹਿਰ 'ਚ ਕੋਵਿਡ ਦੇ ਮਾਮਲਿਆਂ 'ਚ ਵਾਧਾ ਰਿਹਾ ਜਾਰੀ
ਟੀਕਾਕਰਨ ਦੀ ਸ਼ੁਰੂਆਤ ਦੇ ਇਕ ਸਾਲ ਪੂਰੇ ਹੋਣ ਦੇ ਮੌਕੇ 'ਤੇ ਉਨ੍ਹਾਂ ਨੇ ਲੰਡਨ 'ਚ ਇਕ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਦਾ ਟੀਕਾਕਰਨ ਅਤੇ ਬੂਸਟਰ ਪ੍ਰੋਗਰਾਮ ਵਿਸ਼ਵ 'ਚ ਪ੍ਰਮੁੱਖ ਹੈ ਪਰ ਓਮੀਕ੍ਰੋਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਨਾਲ, ਇਹ ਪਹਿਲੇ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕਿ ਲੋਕ ਇਸ ਸਰਦੀ 'ਚ ਆਪਣੀ ਪ੍ਰਤੀਰੋਧਕ ਨੂੰ ਵਧਾਉਣ ਅਤੇ ਹੁਣ ਤੱਕ ਹੋਈ ਤਰੱਕੀ ਬਣਾਏ ਰੱਖਣ ਲਈ ਟੀਕੇ ਅਤੇ ਬੂਸਟਰ ਖੁਰਾਕ ਲਈ ਅੱਗੇ ਆਉਣ।
ਇਹ ਵੀ ਪੜ੍ਹੋ : ਓਮੀਕ੍ਰੋਨ ਦੇ ਕਹਿਰ ਦਰਮਿਆਨ ਇੰਗਲੈਂਡ ਦੇ ਸਕੂਲਾਂ 'ਚ ਮਾਸਕ ਲਾਉਣਾ ਕੀਤਾ ਗਿਆ ਲਾਜ਼ਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।