ਪਾਕਿਸਤਾਨ ''ਚ ਬਾਰੂਦੀ ਸੁਰੰਗ ਹਮਲੇ ''ਚ ਇਕ ਜਵਾਨ ਦੀ ਮੌਤ, ਦੋ ਜ਼ਖ਼ਮੀ

Sunday, Aug 14, 2022 - 04:22 PM (IST)

ਪਾਕਿਸਤਾਨ ''ਚ ਬਾਰੂਦੀ ਸੁਰੰਗ ਹਮਲੇ ''ਚ ਇਕ ਜਵਾਨ ਦੀ ਮੌਤ, ਦੋ ਜ਼ਖ਼ਮੀ

ਪੇਸ਼ਾਵਰ- ਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖ਼ਤੂਨਖ਼ਵਾ ਸੂਬੇ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੇ ਵਾਹਨ ਦੇ ਸੜਕ ਕੰਢੇ ਬਾਰੂਦੀ ਸੁਰੰਗ ਦੀ ਲਪੇਟ 'ਚ ਆਉਣ ਨਾਲ ਇਕ ਫ਼ੌਜੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋਏ।

ਇਹ ਘਟਨਾ ਸੂਬੇ ਦੇ ਮਕਾਕੰਦ ਇਲਾਕੇ 'ਚ ਸ਼ਨੀਵਾਰ ਸਵੇਰੇ ਵਾਪਰੀ । ਇਕ ਸੂਤਰ ਨੇ ਕਿਹਾ, 'ਖ਼ੈਬਰ ਪਖ਼ਤੂਨਖ਼ਵਾ ਸੂਬੇ 'ਚ ਸ਼ਨੀਵਾਰ ਨੂੰ ਹੋਏ ਬਾਰੂਦੀ ਸੁਰੰਗ ਹਮਲੇ 'ਚ ਇਕ ਫ਼ੌਜੀ ਦੀ ਮੌਤ ਹੋ ਗਏ ਤੇ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ।' ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਾਇਆ ਗਿਆ। ਸੁਰੱਖਿਆ ਬਲਾਂ ਨੇ ਮੌਕੇ 'ਤੇ ਪੁੱਜ ਕੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।


author

Tarsem Singh

Content Editor

Related News