ਅਮਰੀਕਾ ਦੇ ਮਿੰਨੇਸੋਟਾ 'ਚ ਸਿਹਤ ਕੇਂਦਰ 'ਚ ਗੋਲੀਬਾਰੀ, ਇਕ ਦੀ ਮੌਤ ਤੇ ਚਾਰ ਜ਼ਖਮੀ
Thursday, Feb 11, 2021 - 12:57 AM (IST)
ਬਫੈਲੋ-ਅਮਰੀਕਾ ਦੇ ਮਿੰਨੇਸੋਟਾ ਸੂਬੇ ਦੇ ਬਫੇਲੋ 'ਚ ਇਕ ਸਿਹਤ ਕੇਂਦਰ 'ਚ ਮੰਗਲਵਾਰ ਨੂੰ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਿਹਤ ਕੇਂਦਰ 'ਚ ਮਿਲੇ ਇਲਾਜ ਤੋਂ ਨਾਖੁਸ਼ 67 ਵਿਕਅਤੀਆਂ ਨੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਬੰਬ ਤਕਨੀਸ਼ੀਅਨ ਉਸ ਥਾਂ ਤੋਂ ਮਿਲੇ ਸ਼ੱਕੀ ਉਪਕਰਣ ਅਤੇ ਹੋਰ ਵਸਤਾਂ ਦੀ ਜਾਂਚ ਕਰ ਰਹੇ ਹਨ, ਜਿਥੇ ਉਹ ਵਿਅਕਤੀ ਠਹਿਰਿਆ ਸੀ।
ਇਹ ਵੀ ਪੜ੍ਹੋ -ਜਾਪਾਨ ਦੀ ਸਮੁੰਦਰੀ ਸਰਹੱਦ 'ਚ ਦਾਖਲ ਹੋਏ ਚੀਨੀ ਜਹਾਜ਼, ਮਿਲਿਆ ਕਰਾਰ ਜਵਾਬ
ਉਨ੍ਹਾਂ ਨੇ ਕਿਹਾ ਕਿ ਪੰਜਾਂ ਪੀੜਤਾਂ ਨੂੰ ਹਸਪਤਾਲ ਲਿਆਇਆ ਗਿਆ। ਹਸਪਤਾਲ ਦੇ ਬੁਲਾਰੇ ਨੇ ਮੰਗਲਵਾਰ ਰਾਤ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਤਿੰਨ ਲੋਕਾਂ ਦੀ ਹਾਲਤ ਸਥਿਰ ਪਰ ਨਾਜ਼ੁਕ ਹੈ ਜਦਕਿ ਚੌਥੇ ਵਿਕਅਤੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਹਮਲਾਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਬਫੇਲੋ ਪੁਲਸ ਵਿਭਾਗ ਦੇ ਦਫਤਰ ਦੀ ਪ੍ਰਬੰਧਕ ਕੈਲੀ ਪ੍ਰੈਸਟਿਜ ਨੇ ਦੱਸਿਆ ਕਿ ਮਿਨੀਯਾਪੋਲਿਸ ਤੋਂ 64 ਕਿਲੋਮੀਟਰ ਦੂਰ ਬਫੇਲੋ ਦੇ ਐਲੀਨਾ ਕਲੀਨਿਕ 'ਚ ਗੋਲੀਬਾਰੀ ਹੋਈ। ਇਸ ਸ਼ਹਿਰ ਦੀ ਆਬਾਦੀ ਕਰੀਬ 15,000 ਹੈ। ਸੰਘੀ ਜਾਂਚ ਬਿਊਰੋ (ਐੱਫ.ਬੀ.ਆਈ.) ਦੇ ਬੁਲਾਰੇ ਕੈਵਿਨ ਸਮਿਥ ਨੇ ਕਿਹਾ ਕਿ ਏਜੰਸੀ ਦੇ ਮਾਹਰ ਘਟਨਾਸਥਾਨ ਲਈ ਰਵਾਨਾ ਹੋਏ ਹਨ ਪਰ ਉਨ੍ਹਾਂ ਨੇ ਕਲੀਨਿਕ 'ਚ ਧਮਾਕੇ ਦੀਆਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ।
ਇਹ ਵੀ ਪੜ੍ਹੋ -ਅਮਰੀਕੀ ਜੰਗੀ ਜਹਾਜ਼ਾਂ ਨੇ ਸਾਊਥ ਚਾਈਨਾ-ਸੀ 'ਚ ਦਿਖਾਈ ਤਾਕਤ, ਖਿੱਝਿਆ ਚੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।