ਟੈਨੇਸੀ ਨਦੀ ''ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ: ਇਕ ਦੀ ਮੌਤ, ਤਿੰਨ ਬਚੇ

Tuesday, Aug 04, 2020 - 09:49 PM (IST)

ਟੈਨੇਸੀ ਨਦੀ ''ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ: ਇਕ ਦੀ ਮੌਤ, ਤਿੰਨ ਬਚੇ

ਨੌਕਸਵਿਲੇ: ਟੈਨੇਸੀ ਨਦੀ ਵਿਚ ਸੋਮਵਾਰ ਰਾਤ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਣ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 'ਦ ਨੌਕਸਵਿਲੇ ਨਿਊਜ਼ ਸੇਂਤੀਨੇਲ' ਦੀ ਖਬਰ ਮੁਤਾਬਕ ਹਾਦਸੇ ਵਿਚ ਤਿੰਨ ਹੋਰ ਲੋਕ ਬਚ ਗਏ। ਇਹ ਲੋਕ ਨੌਕਸਵਿਲੇ ਦੇ ਕੋਲ ਨਦੀ ਵਿਚ ਇਕ ਕਿਸ਼ਤੀ ਸਹਾਰੇ ਬਚੇ। 

ਦਮਕਲ ਵਿਭਾਗ ਦੇ ਬੁਲਾਰੇ ਡੀ.ਜੇ. ਕੋਰਕੋਰਨ ਨੇ ਸੋਮਵਾਰ ਦੇਰ ਰਾਤ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਬਚੇ ਲੋਕਾਂ ਨੇ ਮੈਡੀਕਲ ਇਲਾਜ ਤੋਂ ਇਨਕਾਰ ਕਰ ਦਿੱਤਾ। ਕੋਰਕੋਰਨ ਮੁਤਾਬਕ ਸ਼ਾਮ ਦੇ ਤਕਰੀਬਨ 7:40 ਵਜੇ ਹਾਦਸਾ ਹੋਣ ਤੋਂ ਬਾਅਦ ਉਥੋਂ ਦੇ ਲੋਕਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਨੌਕਸਵਿਲੇ ਦਮਕਲ ਵਿਭਾਗ ਨੇ ਲਾਪਤਾ ਵਿਅਕਤੀ ਦੀ ਖੋਜ ਦੇ ਲਈ ਚਾਲਕ ਦਲ ਨੂੰ ਪਾਣੀ ਵਿਚ ਭੇਜਿਆ। ਫੈਡਰਲ ਏਵੀਏਸ਼ਨ ਪ੍ਰਸ਼ਾਸਨ ਦੇ ਬੁਲਾਰੇ ਕੈਥਲੀਨ ਬਰਗੇਨ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ 9:45 ਵਜੇ ਦੇ ਨੇੜੇ ਹਾਦਸੇ ਵਾਲੀ ਥਾਂ ਤੋਂ ਕੁਝ ਫੁੱਟ ਦੂਰ ਬਰਾਮਦ ਕੀਤੀ ਗਈ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਣ ਦਾ ਪਤਾ ਲਗਾ ਰਿਹਾ ਹੈ।


author

Baljit Singh

Content Editor

Related News