''ਬ੍ਰਿਟੇਨ ''ਚ ਪਹਿਲੀ ਲਹਿਰ ਦੌਰਾਨ ਹਰ 10 ਕੋਰੋਨਾ ਮਰੀਜ਼ਾਂ ''ਚੋਂ 1 ਹਸਪਤਾਲ ''ਚ ਹੋਇਆ ਇਨਫੈਕਟਿਡ''

Friday, Aug 13, 2021 - 07:47 PM (IST)

''ਬ੍ਰਿਟੇਨ ''ਚ ਪਹਿਲੀ ਲਹਿਰ ਦੌਰਾਨ ਹਰ 10 ਕੋਰੋਨਾ ਮਰੀਜ਼ਾਂ ''ਚੋਂ 1 ਹਸਪਤਾਲ ''ਚ ਹੋਇਆ ਇਨਫੈਕਟਿਡ''

ਲੰਡਨ-ਬ੍ਰਿਟੇਨ 'ਚ 314 ਹਸਪਤਾਲਾਂ 'ਚ ਦਾਖਲ ਹਰ 10 ਕੋਵਿਡ-19 ਮਰੀਜ਼ਾਂ 'ਚੋਂ ਇਕ ਮਰੀਜ਼ ਅਜਿਹਾ ਸੀ ਜੋ ਇਸ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਹਸਪਤਾਲ 'ਚ ਰਹਿਣ ਕਾਰਨ ਇਸ ਵਾਇਰਸ ਨਾਲ ਇਨਫੈਕਟਿਡ ਹੋਇਆ। ਲਾਂਸੈਂਟ ਜਨਰਲ ਦੇ ਇਕ ਅਧਿਐਨ 'ਚ ਇਹ ਗੱਲ ਕਹੀ ਗਈ ਹੈ। ਲੰਕਾਸਟਰ ਯੂਨੀਵਰਸਿਟੀ ਅਤੇ ਬ੍ਰਿਟੇਨ ਦੀਆਂ ਹੋਰ ਯੂਨੀਵਰਸਿਟੀਆਂ ਦੇ ਖੋਜਕਾਰਾਂ ਨੇ ਹਸਪਤਾਲਾਂ 'ਚ ਦਾਖਲ ਕੋਵਿਡ-19 ਮਰੀਜ਼ਾਂ ਦਾ ਰਿਕਾਰਡ ਖੰਗਾਲਿਆ। ਇਹ ਅਜਿਹੇ ਮਰੀਜ਼ਨ ਹਨ ਜੋ  ਇਕ ਅਗਸਤ, 2020 ਤੋਂ ਪਹਿਲਾਂ ਬੀਮਾਰ ਪਏ ਸਨ।

ਇਹ ਵੀ ਪੜ੍ਹੋ :ਤਾਲਿਬਾਨ ਨੇ ਅਫਗਾਨਿਸਤਾਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ 'ਤੇ ਕੀਤਾ ਕਬਜ਼ਾ

ਖੋਜਕਾਰਾਂ ਨੇ ਪਾਇਆ ਕਿ 314 ਹਸਪਤਾਲਾਂ 'ਚ 11.1 ਫੀਸਦੀ ਕੋਵਿਡ-19 ਮਰੀਜ਼ ਦਾਖਲ ਹੋਣ ਤੋਂ ਬਾਅਦ ਇਸ ਵਾਇਰਸ ਨਾਲ ਇਨਫੈਕਟਿਡ ਹੋਏ। ਇਸ ਅਧਿਐਨ 'ਚ ਇਹ ਵੀ ਸਾਹਮਣੇ ਆਇਆ ਕਿ ਹਸਪਤਾਲ 'ਚ ਇਨਫੈਕਟਿਡ ਹੋਏ ਕੋਵਿਡ-19 ਮਰੀਜ਼ਾਂ ਦਾ ਅਨੁਪਾਤ 2020 ਦੇ ਮੱਧ ਮਈ 'ਚ ਵਧ ਕੇ 16 ਤੋਂ 20 ਫੀਸਦੀ ਦਰਮਿਆਨ ਹੋ ਗਿਆ। ਇਹ ਸਥਿਤੀ ਹਸਪਤਾਲਾਂ 'ਚ ਜ਼ਿਆਦਾ ਭੀੜ ਦੇ ਲੰਬੇ ਸਮੇਂ ਬਾਅਦ ਪੈਦਾ ਹੋਈ ਸੀ। ਖੋਜਕਾਰਾਂ ਦਲ ਦਾ ਅਨੁਮਾਨ ਹੈ ਕਿ ਪਹਿਲੀ ਲਹਿਰ 'ਚ 5,699 ਤੋਂ 11,862 ਦਰਮਿਆਨ ਮਰੀਜ਼ ਹਸਪਤਾਲ 'ਚ ਰਹਿਣ ਦੌਰਾਨ ਇਨਫੈਕਟਿਡ ਹੋਏ ਸਨ।

ਇਹ ਵੀ ਪੜ੍ਹੋ :ਅਮਰੀਕਾ : ਮਹਾਮਾਰੀ ਤੋਂ ਬਾਅਦ ਏਸ਼ੀਆਈ ਲੋਕਾਂ ਵਿਰੁੱਧ ਨਫ਼ਰਤੀ ਅਪਰਾਧਾਂ 'ਚ ਹੋਇਆ ਵਾਧਾ

ਲੰਕਾਸਟਰ ਯੂਨੀਵਰਸਿਟੀ ਦੇ ਮੁੱਖ ਖੋਜਕਰਤਾ ਜੋਨਾਥਨ ਰੀਡ ਨੇ ਕਿਹਾ ਕਿ ਬਦਕਿਸਮਤੀ ਨਾਲ ਇਹ ਘੱਟ ਅੰਦਾਜ਼ਾ ਹੋ ਸਕਦਾ ਹੈ ਕਿਉਂਕਿ ਅਸੀਂ ਉਨ੍ਹਾਂ ਮਰੀਜ਼ਾਂ ਨੂੰ ਸ਼ਾਮਲ ਨਹੀਂ ਕੀਤਾ ਜੋ ਸ਼ਾਇਦ ਇਨਫੈਕਟਿਡ ਹੋਏ ਹੋਣ ਪਰ ਉਨ੍ਹਾਂ ਦੀ ਇਨਫੈਕਸ਼ਨ ਪਤਾ ਚੱਲਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੋਵੇ। ਉਨ੍ਹਾਂ ਨੇ ਕਿਹਾ ਕਿ ਅਤੀਤ 'ਚ ਸਾਰਸ-ਕੋਵ-2 ਵਰਗੇ ਵਾਇਰਸਾਂ ਨੂੰ ਕੰਟਰੋਲ ਕਰਨਾ ਮੁਸ਼ਕਲ ਭਰਿਆ ਰਿਹਾ, ਸ਼ਾਇਦ ਇਸ ਲਈ ਸਥਿਤੀ ਹੋਰ ਵਿਗੜ ਸਕਦੀ ਸੀ। ਪਰ ਇਨਫੈਕਸ਼ਨ ਹਮੇਸ਼ਾ ਹਸਪਤਾਲਾਂ ਅਤੇ ਹੋਰ ਮੈਡੀਕਲ ਕੇਂਦਰਾਂ 'ਚ ਮੁੱਖ ਤਰਜ਼ੀਹ 'ਤੇ ਰਹਿਣੀ ਚਾਹੀਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਇਸ ਗੱਲ ਦੇ ਕਈ ਕਾਰਨ ਹੋ ਸਕਦੇ ਹਨ ਕਿ ਇਨ੍ਹਾਂ ਮੈਡੀਕਲ ਕੇਂਦਰਾਂ 'ਚ ਇੰਨੇ ਮਰੀਜ਼ ਇਨਫੈਕਟਿਡ ਕਿਉਂ ਹੋਏ। ਉਨ੍ਹਾਂ ਕਾਰਨਾਂ 'ਚ ਇਕਾਂਤਵਾਸ ਦੀ ਸੀਮਿਤ ਸੁਵਿਧਾ, ਮਰੀਜ਼ਾਂ ਦੀ ਜ਼ਿਆਦਾ ਭੀੜ, ਸ਼ੁਰੂਆਤੀ ਜਾਂਚ 'ਚ ਘੱਟ ਸੁਵਿਧਾ ਆਦਿ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News