ਕੈਨੇਡਾ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, ਇਕ ਵਿਅਕਤੀ ਦੀ ਮੌਤ

Thursday, Feb 11, 2021 - 10:26 AM (IST)

ਕੈਨੇਡਾ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, ਇਕ ਵਿਅਕਤੀ ਦੀ ਮੌਤ

ਓਟਾਵਾ- ਕੈਨੇਡਾ ਵਿਚ ਓਟਾਵਾ ਦੇ ਬਾਹਰੀ ਇਲਾਕੇ ਵਿਚ ਹਵਾਈ ਅੱਡੇ 'ਤੇ ਇਕ ਛੋਟੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਜਹਾਜ਼ ਵਿਚ ਸਵਾਰ ਵਿਅਕਤੀ ਦੀ ਮੌਤ ਹੋ ਗਈ। ਓਟਾਵਾ ਪੁਲਸ ਸੇਵਾ ਨੇ ਬੁੱਧਵਾਰ ਸ਼ਾਮ ਟਵੀਟ 'ਤੇ ਕਿਹਾ,"ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ।"

ਪੁਲਸ ਨੇ ਦੱਸਿਆ ਕਿ ਅਜੇ ਤੱਕ ਪੀੜਤ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਦੱਸਿਆ ਕਿ ਓਟਾਵਾ ਸ਼ਹਿਰ ਤੋਂ 25 ਮਿੰਟ ਦੀ ਦੂਰੀ 'ਤੇ ਪੇਂਡੂ ਇਲਾਕੇ ਕਾਰਨ ਹਵਾਈ ਅੱਡੇ 'ਤੇ ਸੋਮਵਾਰ ਨੂੰ ਇਹ ਜਹਾਜ਼ ਦੁਰਘਟਨਾ ਵਾਪਰੀ। ਕੈਨੇਡਾ ਆਵਾਜਾਈ ਸੁਰੱਖਿਆ ਬੋਰਡ ਨੇ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਦੁਰਘਟਨਾ ਵਾਲੇ ਸਥਾਨ 'ਤੇ ਇਕ ਦਲ ਨੂੰ ਤਾਇਨਾਤ ਕੀਤਾ ਗਿਆ ਹੈ। 


author

Lalita Mam

Content Editor

Related News