ਸਵਿਟਜ਼ਰਲੈਂਡ 'ਚ ਬੱਸ ਹਾਦਸੇ ਕਾਰਨ ਇਕ ਦੀ ਮੌਤ, 44 ਜ਼ਖਮੀ

12/16/2018 9:49:04 PM

ਬਰਲਿਨ (ਏ.ਪੀ./ਕੈਂਥ)- ਜਰਮਨੀ ਜਾ ਰਹੀ ਇਕ ਬੱਸ ਦੇ ਸਵਿਟਜ਼ਰਲੈਂਡ ਵਿਚ ਹਾਦਸੇ ਦੀ ਸ਼ਿਕਾਰ ਹੋਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖਮੀ ਹੋ ਗਏ। ਡੀ.ਪੀ.ਏ. ਨਿਊਜ਼ ਏਜੰਸੀ ਨੇ ਐਤਵਾਰ ਨੂੰ ਦੱਸਿਆ ਕਿ ਜਿਨੇਵਾ ਤੋਂ ਡਿਊਸੇਲਡਾਰਫ ਜਾ ਹੀ ਬੱਸ ਉੱਤਰੀ ਸਵਿਟਜ਼ਰਲੈਂਡ ਵਿਚ ਜ਼ਿਊਰਿਖ ਵਿਚ ਸਵੇਰੇ ਸਵਾ ਚਾਰ ਵਜੇ ਹਾਦਸੇ ਦੀ ਸ਼ਿਕਾਰ ਹੋ ਗਈ।

ਜ਼ਿਊਰਿਖ ਕੈਂਟੋਨ (ਸੂਬਾ) ਪੁਲਸ ਨੇ ਕਿਹਾ ਕਿ ਸੜਕ 'ਤੇ ਬਰਫ ਕਾਰਨ ਫਿਸਲਨ ਹੋ ਗਈ ਸੀ, ਜਿਸ ਬੱਸ ਬੇਕਾਬੂ ਹੋ ਗਈ ਅਤੇ ਹਾਦਸੇ ਦੀ ਸ਼ਿਕਾਰ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਡਰਾਈਵਰ ਸਣੇ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਥਾਨਕ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਏਥਏਥ 3 ਮੋਟਰਵੇਅ ਉੱਤੇ 4:15 ਵਜੇ ਹੋਇਆ, ਜਦੋਂ ਪਹਿਲਾ ਬਚਾਅ ਦਲ ਆਇਆ ਤਾਂ ਉਨ੍ਹਾਂ ਨੇ ਸੀਟਾਂ ਦੀਆਂ ਪਲੇਟਾਂ ਵਿਚਾਲੇ ਫਸੇ ਕਈ ਯਾਤਰੀਆਂ ਨੂੰ ਬਾਹਰ ਕੱਢਿਆ। ਇਸ ਬੱਸ 'ਚ ਮੌਜੂਦ 13 ਇਟਾਲੀਅਨਜ਼, ਇੱਕ ਸਵਿੱਸ, ਇੱਕ ਜਰਮਨ, ਦੋ ਕੋਲੰਬੀਆ, ਇੱਕ ਜੋਰਡੀਅਨ, ਇੱਕ ਰੋਮਾਨੀ, ਇੱਕ ਬੋਸਨੀ, ਦੋ ਅਲਬਾਨੀਆ, ਛੇ ਰੂਸੀ, ਦੋ ਨਾਈਜੀਰੀਆ, ਇੱਕ ਘਾਨਾ ਦਾ ਵਾਸੀ ਹੈ ਅਤੇ ਬਾਕੀ ਦੇ ਲੋਕ ਕਿਸ ਦੇਸ਼ ਦੇ ਸਨ, ਇਸ ਬਾਰੇ ਕੋਈ ਜਾਣਕਾਰੀ ਅਜੇ ਨਹੀਂ ਮਿਲੀ ਹੈ।


Sunny Mehra

Content Editor

Related News