ਪਾਕਿ: ਵਿਦਿਆਰਥੀਆਂ ਦੇ 2 ਧੜਿਆਂ ’ਚ ਲੜਾਈ, 1 ਦੀ ਮੌਤ ਤੇ ਕਈ ਜ਼ਖ਼ਮੀ

12/13/2019 8:01:43 PM

ਇਸਲਾਮਾਬਾਦ (ਯੂ. ਐੱਨ.ਆਈ.)– ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਇਸਲਾਮਾਬਾਦ (ਆਈ. ਆਈ. ਯੂ. ਆਈ.) ਵਿਚ 2 ਧੜਿਆਂ ਵਿਚਾਲੇ ਹੋਏ ਸੰਘਰਸ਼ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਦੋਵਾਂ ਧੜਿਆਂ ਵਿਚਾਲੇ ਐਤਵਾਰ ਨੂੰ ਇਕ ਸਮਾਰੋਹ ਦੇ ਆਯੋਜਨ ਨੂੰ ਲੈ ਕੇ ਲੜਾਈ ਹੋਈ। ਇਕ ਧੜਾ ਆਯੋਜਨ ਦੇ ਪੱਖ ਵਿਚ ਸੀ, ਜਦਕਿ ਦੂਸਰਾ ਇਸ ਦਾ ਵਿਰੋਧ ਕਰ ਰਿਹਾ ਸੀ।

ਪੁਲਸ ਨੇ ਦੱਸਿਆ ਕਿ ਮੁਢਲੀ ਰਿਪੋਰਟ ਅਨੁਸਾਰ ਵੀਰਵਾਰ ਸ਼ਾਮ ਨੂੰ ਵਿਦਿਆਰਥੀਆਂ ਦੇ ਇਕ ਧੜੇ ਨੇ ਦੂਜੇ ਧੜੇ ਦੇ ਮੈਂਬਰਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿਚ 2 ਜ਼ਖ਼ਮੀ ਹੋ ਗਏ। ਦੇਰ ਰਾਤ ਜ਼ਖ਼ਮੀ ਵਿਦਿਆਰਥੀਆਂ ਦੇ ਸਹਿਯੋਗੀਆਂ ਨੇ ਵਿਰੋਧੀ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ। ਦੋਵਾਂ ਧੜਿਆਂ ਵਿਚਾਲੇ ਲੜਾਈ ਵਿਚ ਹਥਿਆਰਾਂ ਦੀ ਵਰਤੋਂ ਹੋਈ ਅਤੇ ਗੋਲੀਆਂ ਚੱਲੀਆਂ। ਲੜਾਈ ਵਿਚ ਜ਼ਖ਼ਮੀ ਕੁਝ ਵਿਦਿਆਰਥੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਇਕ ਦੀ ਮੌਤ ਹੋ ਗਈ।


Baljit Singh

Edited By Baljit Singh