ਕਦੇ 9/11 ਦੇ ਹਮਲਿਆਂ ਲਈ ਲੋੜੀਂਦੇ ਸਨ, ਹੁਣ ਅਫਗਾਨਿਸਤਾਨ ਦਾ ਸੰਭਾਲ ਰਹੇ ਰਾਜਪਾਟ
Sunday, Aug 29, 2021 - 12:16 PM (IST)

ਨਵੀਂ ਦਿੱਲੀ (ਅਨਸ)- ਜੋ ਕਦੇ 9/11 ਦੇ ਹਮਲਿਆਂ ਲਈ ਅਮਰੀਕਾ ਵਿਚ ਲੋੜੀਂਦੇ ਅੱਤਵਾਦੀ ਸਨ ਉਹ ਤਾਲਿਬਾਨੀ ਹੁਣ ਅਫਗਾਨਿਸਤਾਨ ਦਾ ਰਾਜਪਾਟ ਸੰਭਾਲ ਰਹੇ ਹਨ। ਇਨ੍ਹਾਂ ਵਿਚੋਂ ਕੁਝ ਪ੍ਰਮੁੱਖ ਅੱਤਵਾਦੀ ਪਹਿਲਾਂ ਗਵਾਂਤਨਾਮੋ ਬੇ ਡਿਟੈਂਸ਼ਨ ਸੈਂਟਰ, ਕੁਝ ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਜੇਲਾਂ ਵਿਚ ਬੰਦ ਸਨ। ਪਿਛਲੇ 6 ਸਾਲਾਂ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਜਦੋਂ ਅਮਰੀਕਾ ਨੇ ਉਨ੍ਹਾਂ ਦੇ ਨਾਲ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਲਈ ਬੈਕ-ਚੈਨਲ ਵਾਰਤਾ ਸ਼ੁਰੂ ਕੀਤੀ ਸੀ। 2021 ਵਿਚ ਅਫਗਾਨਿਸਤਾਨ ’ਤੇ ਰਾਜ ਕਰਨ ਵਾਲੇ ਪ੍ਰਮੁੱਖ ਤਾਲਿਬਾਨ ਮੈਂਬਰਾਂ ਵਿਚੋਂ ਜ਼ਿਆਦਾਤਰ ਉਹੀ ਪੁਰਾਣੇ ਤਾਲਿਬਾਨੀ ਹਨ ਜਿਨ੍ਹਾਂ ਨੇ 1996 ਤੋਂ 2001 ਤੱਕ ਰਾਜ ਕੀਤਾ ਸੀ। ਇਨ੍ਹਾਂ ਤਾਲਿਬਾਨ ਮੈਂਬਰਾਂ ਵਿਚੋਂ ਕੁਝ ਨੂੰ ਜਾਣੋ :
ਸ਼ਹਾਬੁਦੀਨ ਦਿਲਾਵਰ
ਸ਼ਹਾਬੁਦੀਨ ਦਿਲਾਵਰ ਲੋਗਰ ਸੂਬੇ ਦੀ ਇਕ ਜਾਤੀ ਪਸ਼ੂਤਨ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਰਾਜ ਦੌਰਾਨ ਉਸਨੇ ਪਾਕਿਸਤਾਨ ਵਿਚ ਰਾਜਦੂਤ, ਪੇਸ਼ਾਵਰ ਵਪਾਰਕ ਦੂਤਘਰ ਵਿਚ ਪ੍ਰਤੀਨਿਧੀ, ਸਾਊਦੀ ਅਰਬ ਵਿਚ ਚਾਰਜ ਡੀ ਅਫੇਅਰ ਅਤੇ ਕੰਧਾਰ ਅਪੀਲ ਕੋਰਟ ਦੇ ਉਪ-ਮੁੱਖ ਜੱਦਜ ਅਹੁਦੇ ਦਾ ਕਾਰਜ ਕੀਤਾ।
ਅਬਦੁੱਲ ਲਤੀਫ ਮਨਸੂਰ
ਅਬਦੁੱਲ ਲਤੀਫ ਮਨਸੂਰ ਪਖਤੀਆ ਸੂਬੇ ਦਾ ਇਕ ਪਸ਼ਤੂਨ ਹੈ ਅਤੇ ਉਸਨੇ ਪਿਛਲੇ ਤਾਲਿਬਾਨ ਰਾਜ ਦੌਰਾਨ ਖੇਤੀ ਮੰਤਰੀ ਦੇ ਰੂਪ ਵਿਚ ਕਾਰਜ ਕੀਤਾ ਸੀ। ਉਹ ਤਾਲਿਬਾਨ ਸੁਪ੍ਰੀਮ ਕੌਂਸਲ ਦਾ ਮੈਂਬਰ ਅਤੇ ਕੌਂਸਲ ਦੇ ਸਿਆਸੀ ਕਮਿਸ਼ਨ ਦਾ ਪ੍ਰਮੁੱਖ ਵੀ ਸੀ।
ਖੈਰੁੱਲਾਹ ਖੈਰਖਵਾ
ਖੈਰੁੱਲਾਹ ਖੈਰਖਵਾ ਇਕ ਜਾਤੀ ਪਸ਼ੂਤਨ ਹੈ ਅਤੇ ਪੂਰਬ ਤਾਲਿਬਾਨ ਰਾਜ ਦੌਰਾਨ ਉਸਨੇ ਇਕ ਫੌਜੀ ਕਮਾਂਡਰ, ਅੰਦਰੂਨੀ ਮੰਤਰੀ ਅਤੇ ਹੈਰਾਤ ਸੂਬੇ ਦੇ ਗਵਰਨਰ ਦੇ ਰੂੁਪ ਵਿਚ ਕੰਮ ਕੀਤਾ ਸੀ। ਉਹ ਅਲਕਾਇਦਾ ਦੇ ਮੌਜੂਦਾ ਨੇਤਾ ਅਯਮਾਨ ਅਲ-ਜਵਾਹਿਰੀ ਨਾਲ ਬਹੁਤ ਨੇੜੇ ਤੋਂ ਜਾਣੂ ਹੈ।
ਪੜ੍ਹੋ ਇਹ ਅਹਿਮ ਖਬਰ- ਅਫਗਾਨ ਵਿਰੋਧੀਆਂ ਦੇ ਜਵਾਬੀ ਹਮਲੇ ਵਜੋਂ ਕਪਿਸਾ 'ਚ ਤਾਲਿਬਾਨ ਨੂੰ ਭਾਰੀ ਨੁਕਸਾਨ
ਮੁਹੰਮਦ ਫਜ਼ਲ ਮਜ਼ਲੂਮ
ਮੁਹੰਮਦ ਫਜ਼ਲ ਮਜ਼ਲੂਮ ਉਰੁਜਗਾਨ ਸੂਬੇ ਨਾਲ ਸਬੰਧ ਰੱਖਦਾ ਹੈ ਅਤੇ ਉਸਨੇ ਪਾਕਿਸਤਾਨ ਮਦਰਿਸਾਂ ਵਿਚ ਪੜ੍ਹਾਈ ਕੀਤੀ ਸੀ। ਉਹ ਅਮਰੀਕਾ ਦੇ ਖਿਲਾਫ ਲੜਾਈ ਦੌਰਾਨ ਇਕ ਫੌਜੀ ਕਮਾਂਡਰ ਸੀ ਅਤੇ ਉਸਨੇ ਪਹਿਲਾਂ ਤਾਲਿਬਾਨ ਰਾਜ ਦੌਰਾਨ ਹੈਰਾਤ ਸੂਬੇ ਦੇ ਅੰਦਰੂਨੀ ਮੰਤਰੀ ਅਤੇ ਗਵਰਨਰ ਦੇ ਰੂਪ ਵਿਚ ਕੰਮ ਕੀਤਾ ਸੀ। ਉਸਨੂੰ ਲਗਭਗ 12 ਸਾਲਾਂ ਤੱਕ ਗਵਾਂਤਨਾਮੋ ਬੇ ਜੇਲ ਵਿਚ ਰੱਖਿਆ ਗਿਆ ਸੀ।
ਸੂਹੈਲ ਸ਼ਾਹੀਨ
ਸੂਹੈਲ ਸ਼ਾਹੀਨ ਅਫਗਾਨਿਸਤਾਨ ਦੇ ਪਸ਼ਤੂਨ ਬਹੁਲ ਸੂਬੇ ਪਖਤੀਆ ਤੋਂ ਹੈ। ਉਸਨੇ ਇਸਲਾਮਾਬਾਦ ਵਿਚ ਇਸਲਾਮਿਕ ਯੂਨੀਵਰਸਿਟੀ ਦੇ ਅਤੇ ਕਾਬੁਲ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ। ਉਹ ਮੌਜੂਦਾ ਸਮੇਂ ਵਿਚ ਦੋਹਾ ਵਿਚ ਤਾਲਿਬਾਨ ਦੇ ਸਿਆਸੀ ਦਫਤਰ ਦਾ ਬੁਲਾਰਾ ਹੈ।
ਅਬਦੁੱਲ ਕਬੀਰ
ਅਬਦੁੱਲ ਕਰੀਬ ਪਸ਼ਤੂਨ ਜਾਤੀ ਦਾ ਹੈ ਅਤੇ ਤਾਲਿਬਾਨ ਰਾਜ ਦੌਰਾਨ ਉਹ ਕੰਧਾਰ ਦਾ ਗਵਰਨਰ ਅਤੇ ਆਰਥਿਕ ਮਾਮਲਿਆਂ ’ਤੇ ਕਾਬੁਲ ਦੀ ਮੰਤਰੀ ਪੱਧਰੀ ਦਾ ਉਪ ਨਿਰਦੇਸ਼ਕ ਸੀ। ਉਹ ਨਸ਼ੀਲੀਆਂ ਦਵਾਈਆਂ ਦੇ ਸਮਗੱਲਰਾਂ ਤੋਂ ਪੈਸਾ ਇਕੱਠਾ ਕਰਦਾ ਸੀ।