ਕ੍ਰਿਸਮਸ ਦੇ ਮੌਕੇ ''ਤੇ ਪੋਪ ਨੇ ਮਹਾਮਾਰੀ ਦੇ ਖਤਮ ਹੋਣ ਦੀ ਕੀਤੀ ਪ੍ਰਾਰਥਨਾ
Saturday, Dec 25, 2021 - 11:15 PM (IST)
ਰੋਮ-ਪੋਪ ਫ੍ਰਾਂਸਿਸ ਨੇ ਕ੍ਰਿਸਮਸ ਦੇ ਮੌਕੇ 'ਤੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਖਾਤਮੇ ਦੀ ਪ੍ਰਾਰਥਨਾ ਕੀਤੀ। ਪੋਪ ਨੇ ਸਾਰਿਆਂ ਲਈ ਸਿਹਤ ਦੇਖ ਭਾਲ, ਗਰੀਬਾਂ ਲਈ ਟੀਕਾ ਅਤੇ ਦੁਨੀਆ 'ਚ ਚੱਲ ਰਹੇ ਵਿਵਾਦਾਂ ਨੂੰ ਸੁਲਝਾਉਣ ਲਈ ਗੱਲਬਾਤ ਦੀ ਅਪੀਲ ਕੀਤੀ। ਇਟਲੀ 'ਚ ਇਸ ਹਫ਼ਤੇ ਕੋਵਿਡ-19 ਦੇ ਮਾਮਲਿਆਂ 'ਚ ਰਿਕਾਰਡ ਵਾਧੇ ਦਰਮਿਆਨ, ਫ੍ਰਾਂਸਿਸ ਦੇ ਕ੍ਰਿਸਮਸ ਮੌਕੇ 'ਤੇ ਹੋਣ ਵਾਲੇ ਸਾਲਾਨਾ 'ਉਰਬੀ ਐਟ ਓਰਬੀ' (ਸ਼ਹਿਰ ਅਤੇ ਦੁਨੀਆ ਲਈ) ਸੰਬੋਧਨ ਲਈ ਸੈਂਟ ਪੀਟਰ ਸਕੁਆਇਰ 'ਤੇ ਸਿਰਫ਼ ਕੁਝ ਹਜ਼ਾਰ ਲੋਕ ਹੀ ਇਕੱਠੇ ਹੋਏ।
ਇਹ ਵੀ ਪੜ੍ਹੋ : ਫਰਾਂਸ ਦੇ ਹਸਪਤਾਲਾਂ 'ਚ ਵਧੇ ਮਰੀਜ਼, ਕ੍ਰਿਸਮਸ ਦੀਆਂ ਖ਼ੁਸ਼ੀਆਂ 'ਤੇ ਕੋਵਿਡ-19 ਦਾ ਸਾਇਆ
ਆਮ ਤੌਰ 'ਤੇ ਹਜ਼ਾਰਾਂ ਲੋਕਾਂ ਦੀ ਭੀੜ ਉਨ੍ਹਾਂ ਨੂੰ ਸੁਣਨ ਆਉਂਦੀ ਸੀ। ਪਿਛਲੇ ਸਾਲ ਕ੍ਰਿਸਮਸ ਦੇ ਮੌਕੇ 'ਤੇ ਇਟਲੀ 'ਚ ਲਾਕਡਾਊਨ ਲੱਗਿਆ ਹੋਇਆ ਸੀ। ਇਸ ਕਾਰਨ ਫ੍ਰਾਂਸਿਸ ਨੂੰ ਆਪਣਾ ਸੰਬੋਧਨ ਟੀ.ਵੀ. ਰਾਹੀਂ ਦੇਣਾ ਪਿਆ ਸੀ। ਇਸ ਹਫ਼ਤੇ ਇਟਲੀ 'ਚ ਇਕ ਦਿਨ 'ਚ 50,000 ਤੋਂ ਜ਼ਿਆਦਾ ਮਾਮਲੇ ਆਏ ਸਨ। ਸਰਕਾਰ ਨੇ ਹੁਣ ਤੱਕ ਲਾਕਡਾਊਨ ਲਗਣ ਦੇ ਹੁਕਮ ਨਹੀਂ ਦਿੱਤੇ ਹਨ। ਪੋਪ ਨੇ ਕ੍ਰਿਸਮਸ ਦੇ ਦਿਨ ਦਿੱਤੇ ਜਾਣ ਵਾਲੇ ਆਪਣੇ ਸੰਬੋਧਨ ਰਾਹੀਂ ਦੁਨੀਆ ਦੇ ਛੋਟੇ-ਵੱਡੇ ਟਕਰਾਅ ਵੱਲ ਵਿਸ਼ਵ ਦਾ ਧਿਆਨ ਦਿਵਾਇਆ।
ਇਹ ਵੀ ਪੜ੍ਹੋ : ਰੂਸ 'ਚ ਰਾਜਨੀਤਿਕ ਗ੍ਰਿਫ਼ਤਾਰੀਆਂ 'ਤੇ ਨਜ਼ਰ ਰੱਖਣ ਵਾਲੇ ਮੀਡੀਆ ਸਮੂਹ ਨੂੰ ਕੀਤਾ ਗਿਆ ਬੰਦ
ਫ੍ਰਾਂਸਿਸ ਨੇ ਸੀਰੀਆ, ਯਮਨ ਅਤੇ ਇਰਾਕ 'ਚ ਚੱਲ ਰਹੇ ਸੰਘਰਸ਼ 'ਤੇ ਅਤੇ ਯੂਕ੍ਰੇਨ ਅਤੇ ਇਥੋਪੀਆ 'ਚ ਪੈਦਾ ਹੋਏ ਨਵੇਂ ਤਣਾਅ 'ਤੇ ਲੈਬਨਾਨ 'ਚ 'ਅਣਕਿਆਸੇ ਸੰਕਟ' 'ਤੇ ਦੁਖ ਜਤਾਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਸ਼ੰਘਰਸ਼ਾਂ ਦੇ ਇੰਨੇ ਆਦੀ ਹੋ ਗਏ ਹਾਂ ਕਿ ਇੰਨਾਂ ਦੀ ਤ੍ਰਾਸਦੀ ਦੇ ਹੋਣ ਦੇ ਬਾਵਜੂਦ ਇਸ 'ਤੇ ਕੋਈ ਗੱਲ ਨਹੀਂ ਕੀਤੀ ਜਾਂਦੀ ਹੈ। ਅਸੀਂ ਆਪਣੇ ਬਹੁਤ ਸਾਰੇ ਭਰਾਵਾਂ ਅਤੇ ਭੈਣਾਂ ਦੇ ਦਰਜ ਅਤੇ ਸੰਕਟ ਨੂੰ ਸੁਣਨ ਦਾ ਜੋਖਮ ਨਹੀਂ ਚੁੱਕਦੇ ਹਾਂ।
ਇਹ ਵੀ ਪੜ੍ਹੋ : ਸੂਡਾਨ 'ਚ ਤਖ਼ਤਾਪਲਟ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਕੀਤੀ ਗਈ ਸਖ਼ਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।