''ਰਾਮ ਮੰਦਰ ਦੇ ਉਦਘਾਟਨ ਮੌਕੇ ਦੁਨੀਆ ਭਰ ਦੇ ਮੰਦਰਾਂ ''ਚ ਜਗਾਏ ਜਾਣ ਦੀਵੇ''

Sunday, Dec 24, 2023 - 04:08 PM (IST)

''ਰਾਮ ਮੰਦਰ ਦੇ ਉਦਘਾਟਨ ਮੌਕੇ ਦੁਨੀਆ ਭਰ ਦੇ ਮੰਦਰਾਂ ''ਚ ਜਗਾਏ ਜਾਣ ਦੀਵੇ''

ਰੋਮ (ਕੈਂਥ): 22 ਜਨਵਰੀ, 2024 ਦਾ ਦਿਨ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਲਈ ਦੀਵਾਲੀ ਵਾਂਗਰ ਹੋਵੇਗਾ ਕਿਉਂਕਿ ਇਸ ਦਿਨ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿਖੇ ਭਗਵਾਨ ਰਾਮ ਜੀ ਦੇ ਜਨਮ ਅਸਥਾਨ ਨੂੰ ਸਮਰਪਿਤ ਸ਼੍ਰੀ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ। ਇਸ ਦਿਨ ਸਾਰੀ ਦੁਨੀਆ ਵਿੱਚ ਰਹਿਣ ਬਸੇਰਾ ਕਰਦੇ ਸਨਾਤਨੀ ਲੋਕ ਆਪਣੇ ਘਰਾਂ ਵਿਚ ਜਿੱਥੇ ਦੀਪ ਮਾਲਾ ਕਰਨ ਉੱਥੇ ਰਾਮ ਧੁੰਨ ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਤਾਂ ਜੋ ਆਪਾਂ ਸਾਰੇ ਇਸ ਪਵਿੱਤਰ ਦਿਨ ਵਿੱਚ ਆਪਣੀ ਹਾਜ਼ਰੀ ਲੁਆ ਸਕੀਏ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਲਵੀਨਿਓ ਸਥਿਤ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਭਾਰਤ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਆਏ ਡਾ. ਰਾਮ ਵਿੱਦਿਆ ਵਿਸ਼ਵ ਸੰਯੁਕਤ ਕੋਆਰਡੀਨੇਟਰ ਐੱਚ.ਐਸ.ਐਸ ਨੇ ਕੀਤਾ। 

PunjabKesari

ਉਨ੍ਹਾਂ ਕਿਹਾ ਕਿ ਭਗਵਾਨ ਰਾਮ ਜੀ ਦੀ ਜਨਮ ਭੂਮੀ ਅਯੁੱਧਿਆ ਵਿਖੇ ਤਿਆਰ ਹੋ ਰਿਹਾ ਰਾਮ ਮੰਦਰ ਜਿਸ ਦਾ ਉਦਘਾਟਨ 22 ਜਨਵਰੀ ਨੂੰ ਹੋਣ ਜਾ ਰਿਹਾ, ਇਸ ਮੰਦਰ ਵਿੱਚ ਭਗਵਾਨ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਵੀ ਹੋ ਰਹੀ ਹੈ। ਇਸ ਮੰਦਰ ਦੀ ਉਸਾਰੀ ਲਈ ਹਜ਼ਾਰਾਂ ਲੱਖਾਂ ਰਾਮ ਭਗਤਾਂ ਨੇ ਆਪਣੀ ਜਾਨ ਅਤੇ ਸਮਾਂ ਦਿੱਤਾ ਹੈ। ਇਟਲੀ ਦੇ ਸਾਰੇ ਮੰਦਰਾਂ ਵਿੱਚ ਵੀ ਉਦਘਾਟਨ ਵਾਲੇ ਰਾਮ ਭਗਤ ਆਪਣੇ ਘਰਾਂ ਵਿੱਚ ਦੀਪ ਜਗਾਉਣ। ਇਸ ਮੌਕੇ ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨਿਓ (ਰੋਮ) ਦੀ ਪ੍ਰਬੰਧਕ ਕਮੇਟੀ ਅਤੇ ਇੰਡੋ ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸੋ਼ਸ਼ੀਏਸ਼ਨ ਇਟਲੀ (ਰਜਿ:) ਨੇ ਡਾ. ਰਾਮ ਵਿੱਦਿਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸੁਨਹਿਰੀ ਭਵਿੱਖ ਦੀ ਆਸ 'ਚ ਇਟਲੀ ਪਹੁੰਚਿਆ ਪੰਜਾਬੀ, ਏਅਰਪੋਰਟ 'ਤੇ ਹੀ ਵਾਪਰ ਗਿਆ ਭਾਣਾ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 22 ਜਨਵਰੀ, 2024 ਨੂੰ ਭਾਰਤ ਦੇ ਅਯੁੱਧਿਆ ਸ਼ਹਿਰ ਵਿਖੇ ਸਥਾਪਿਤ ਰਹੇ ਰਾਮ ਮੰਦਰ ਦਾ ਨੀਂਹ ਪੱਥਰ ਭਾਰਤ ਦੇ ਪ੍ਰਧਾਨ  ਮੰੰਤਰੀ ਸ਼੍ਰੀ ਨਰਿੰਦਰ ਮੋਦੀ ਨੇ 5 ਅਗਸਤ, 2020 ਨੂੰ ਕੀਤਾ ਸੀ ਜਿਹੜਾ ਕਿ ਮਹਿਜ 4 ਕੁ ਸਾਲਾਂ ਦੇ ਸਮੇਂ ਦੌਰਾਨ ਹੀ ਰਾਮ ਭਗਤਾਂ ਨੇ ਤਿਆਰ ਕਰ ਦਿੱਤਾ ਹੈ। ਉਂਝ ਇਸ ਮੰਦਰ ਨੂੰ ਉਸਾਰਨ ਵਿੱਚ ਅਹਿਮ ਭੂਮਿਕਾ ਆਰ.ਐਸ.ਐਸ ਦੀ ਰਹੀ ਹੈ ਜਿਸ ਨੇ ਰਾਮ ਮੰਦਰ ਨੂੰ ਉਸਾਰਨ ਲਈ ਅਹਿਮ ਲੜਾਈ ਲੜੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News