ਅਫਰੀਕਾ ਦੇ 9 ਦੇਸ਼ਾਂ ''ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ : ਅਧਿਕਾਰੀ
Tuesday, Dec 07, 2021 - 11:03 PM (IST)
ਕੰਪਾਲਾ- ਅਫਰੀਕਾ ਦੇ ਘਟੋ-ਘੱਟ 9 ਦੇਸ਼ਾਂ 'ਚ ਓਮੀਕ੍ਰੋਨ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਮਾਮਲਿਆਂ 'ਚ ਮਰੀਜ਼ਾਂ 'ਚ ਹਲਕੇ ਲੱਛਣ ਦਿਖ ਰਹੇ ਹਨ। ਮਹਾਦੀਪ 'ਚ ਹੁਣ ਤੱਕ ਬੋਤਸਵਾਨਾ, ਘਾਨਾ, ਮੋਜਾਬਿੰਕ, ਨਾਮੀਬੀਆ, ਨਾਈਜੀਰੀਆ, ਸੇਗੇਨਲ, ਦੱਖਣੀ ਅਫਰੀਕਾ, ਯੁਗਾਂਡਾ ਅਤੇ ਜਿੰਬਾਵੇ 'ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਪੂਰਬੀ ਅਫਰੀਕਾ 'ਚ ਮੰਗਲਵਾਰ ਨੂੰ ਯੁਗਾਂਡਾ 'ਚ ਸੱਤ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਜਾਪਾਨ ਨੇ ਰੂਸ ਤੇ ਚੀਨ ਨਾਲ ਖਤਰੇ ਦਰਮਿਆਨ ਕੀਤਾ ਫੌਜੀ ਅਭਿਆਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।