ਕੋਰੋਨਾ ਦੇ ਪਿਛਲੇ ਵੇਰੀਐਂਟਾਂ ਦੀ ਤਰ੍ਹਾਂ ਗੰਭੀਰ ਹੋ ਸਕਦੈ ਓਮੀਕ੍ਰੋਨ : ਅਧਿਐਨ

Thursday, May 05, 2022 - 06:41 PM (IST)

ਕੋਰੋਨਾ ਦੇ ਪਿਛਲੇ ਵੇਰੀਐਂਟਾਂ ਦੀ ਤਰ੍ਹਾਂ ਗੰਭੀਰ ਹੋ ਸਕਦੈ ਓਮੀਕ੍ਰੋਨ : ਅਧਿਐਨ

ਵਾਸ਼ਿੰਗਟਨ-ਅਮਰੀਕਾ ਦੇ ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਓਮੀਕ੍ਰੋਨ ਕੋਰੋਨਾ ਵਾਇਰਸ ਦੇ ਪਿਛਲੇ ਵੇਰੀਐਂਟਾਂ ਦੀ ਤਰ੍ਹਾਂ ਗੰਭੀਰ ਹੋ ਸਕਦਾ ਹੈ। ਇਹ ਦਾਅਵਾ ਅਜੇ ਤੱਕ ਸਾਹਮਣੇ ਆਈਆਂ ਧਾਰਨਾਵਾਂ ਦੇ ਉਲਟ ਹੈ ਕਿ ਵਾਇਰਸ ਦਾ ਇਹ ਵੇਰੀਐਂਟ ਜ਼ਿਆਦਾ ਇਨਫੈਕਸ਼ਨ ਵਾਲਾ ਪਰ ਘੱਟ ਗੰਭੀਰ ਹੈ। ਅਧਿਐਨ ਅਜੇ ਪ੍ਰਕਾਸ਼ਿਤ ਨਹੀਂ ਹੋਇਆ ਹੈ ਅਤੇ ਦੋ ਮਈ ਨੂੰ 'ਰਿਸਰਚ ਸਕੁਏਅਰ' 'ਤੇ ਪ੍ਰਿਪ੍ਰਿੰਟ ਦੇ ਰੂਪ 'ਚ ਪਾਇਆ ਗਿਆ ਹੈ।

ਇਹ ਵੀ ਪੜ੍ਹੋ :- 16 ਮਈ ਨੂੰ ਨੇਪਾਲ ਯਾਤਰਾ 'ਤੇ ਜਾਣਗੇ PM ਮੋਦੀ

ਪਹਿਲਾਂ ਬੀ. 1.1.529 (ਓਮੀਕ੍ਰੋਨ) ਵੇਰੀਐਂਟ ਨੂੰ ਜ਼ਿਆਦਾ ਇਨਫੈਕਸ਼ਨ ਪਰ ਸਾਰਸ-ਸੀ.ਓ.ਵੀ.-2 ਦੇ ਹੋਰ ਵੇਰੀਐਂਟਾਂ ਤੋਂ ਘੱਟ ਗੰਭੀਰ ਦੱਸਿਆ ਗਿਆ ਸੀ। ਇਸ ਧਾਰਨਾ ਨੂੰ ਪਰਖਣ ਲਈ ਖੋਜਕਰਤਾਵਾਂ ਨੇ ਸੂਬਾ ਪੱਧਰੀ ਟੀਕਾਕਰਨ ਅੰਕੜਿਆਂ ਨੂੰ 13 ਹਸਪਤਾਲਾਂ ਸਮੇਤ ਮੈਸਾਚੁਸੇਟਸ ਦੀ ਵੱਡੀ ਸਿਹਤ ਦੇਖ਼ਭਾਲ ਪ੍ਰਣਾਲੀ ਦੇ ਗੁਣਵਤਾ-ਕੰਟਰੋਲ ਇਲੈਕਟ੍ਰਾਨਿਕ ਸਿਹਤ ਰਿਕਾਰਡ ਨਾਲ ਜੋੜਿਆ।

ਇਹ ਵੀ ਪੜ੍ਹੋ :- ਜੋਧਪੁਰ ਹਿੰਸਾ : ਦੋ ਦਿਨ ਲਈ ਵਧਾਇਆ ਗਿਆ ਕਰਫਿਊ, ਇੰਟਰਨੈੱਟ ਸੇਵਾਵਾਂ ਬੰਦ

ਮੈਸਾਚੁਸੇਟਸ ਜਨਰਲ ਹਸਪਤਾਲ, ਮਿਨਰਵਾ ਯੂਨੀਵਰਸਿਟੀ ਅਤੇ ਹਾਰਵਰਡ ਮੈਡੀਕਲ ਸਕੂਲ ਦੇ ਖੋਜਕਰਤਾਵਾਂ ਸਮੇਤ ਅਧਿਐਨ ਦਲ ਨੇ ਫ਼ਿਰ ਕੋਰੋਨਾ ਦੇ 1,30,000 ਮਰੀਜ਼ਾਂ 'ਚ ਸਾਰਸ-ਸੀ.ਓ.ਵੀ.-2 ਦੀਆਂ ਸਾਰੀਆਂ ਲਹਿਰਾਂ 'ਚ ਹਸਪਤਾਲ 'ਚ ਦਾਖ਼ਲ ਹੋਣ ਅਤੇ ਮੌਤ ਦੇ ਜੋਖਮ ਦੀ ਤੁਲਨਾ ਕੀਤੀ। ਹਸਪਤਾਲਾਂ 'ਚ ਦਾਖ਼ਲ ਹੋਣ ਅਤੇ ਮੌਤ ਦੇ ਅਣ-ਅਵਸਥਿਤ ਮਾਮਲੇ ਓਮੀਕ੍ਰੋਨ ਦੀ ਤੁਲਨਾ 'ਚ ਪਹਿਲੇ ਦੀ ਮਿਆਦ 'ਚ ਜ਼ਿਆਦਾ ਪਾਏ ਗਏ ਪਰ ਇਹ ਜੋਖਮ ਲਗਭਗ ਇਕੋ ਜਿਹਾ ਹੀ ਦਿਖਾਈ ਦਿੱਤਾ। ਖੋਜਕਰਤਾਵਾਂ ਨੇ ਹਾਲਾਂਕਿ ਕਿਹਾ ਕਿ ਓਮੀਕ੍ਰੋਨ ਦੀ ਅੰਤਰੀਵ ਗੰਭੀਰਤਾ ਨੂੰ ਸਮਝਣਾ ਚੁਣੌਤੀਪੂਰਨ ਹੈ।

ਇਹ ਵੀ ਪੜ੍ਹੋ :- ਫਰਿਜ਼ਨੋ ‘ਚ ਘਰ ਨੂੰ ਲੱਗੀ ਅੱਗ, 2 ਬੱਚਿਆਂ ਦੀ ਮੌਤ, ਮਾਂ ਗੰਭੀਰ ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News