ਕੋਵਿਡ ਦੇ ਪਹਿਲੇ ਵੇਰੀਐਂਟ ਦੀ ਤੁਲਨਾ ''ਚ ਓਮੀਕ੍ਰੋਨ ਨਾਲ ਰੋਗ ਦੀ ਗੰਭੀਰਤਾ ਘੱਟ : ਅੰਕੜੇ
Wednesday, Dec 15, 2021 - 12:52 AM (IST)
ਜੋਹਾਸਿਨਬਰਗ-ਕੋਰੋਨਾ ਵਾਇਰਸ ਦੇ ਪਹਿਲੇ ਵੇਰੀਐਂਟਾਂ ਦੀ ਤੁਲਨਾ 'ਚ ਓਮੀਕ੍ਰੋਨ ਨਾਲ ਘੱਟ ਗੰਭੀਰ ਇਨਫੈਕਸ਼ਨ ਹੁੰਦਾ ਪ੍ਰਤੀਤ ਹੋ ਰਿਹਾ ਹੈ। ਨਾਲ ਹੀ, ਫਾਈਜ਼ਰ ਦਾ ਟੀਕਾ ਇਨਫੈਕਸ਼ਨ ਦੇ ਵਿਰੁੱਧ ਘੱਟ ਸੁਰੱਖਿਆ ਪ੍ਰਦਾਨ ਕਰਦਾ ਨਜ਼ਰ ਆ ਰਿਹਾ ਹੈ ਪਰ ਇਹ ਹਸਪਤਾਲ 'ਚ ਦਾਖਲ ਹੋਣ ਦੀ ਸੰਭਾਵਨਾ ਨੂੰ ਹੁਣ ਵੀ ਘੱਟ ਰੱਖਣ 'ਚ ਕਾਰਗਰ ਹੈ। ਇਸ ਦੇ ਬਾਰੇ 'ਚ ਦੱਖਣੀ ਅਫਰੀਕਾ 'ਚ ਵਿਆਪਕ ਪੱਧਰ 'ਤੇ ਕੀਤਾ ਗਿਆ ਇਕ ਵਿਸ਼ਲੇਸ਼ਣ ਮੰਗਲਵਾਰ ਨੂੰ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ : EU ਦੀ ਮੈਂਬਰਸ਼ਿਰ ਸੰਬੰਧੀ ਗੱਲਬਾਤ ਦੀ ਦਿਸ਼ਾ 'ਚ ਸਰਬੀਆ ਨੇ ਅਗੇ ਵਧਾਇਆ ਵੱਡਾ ਕਦਮ
ਫਾਈਜ਼ਰ/ਬਾਇਓਨਟੈੱਕ ਟੀਕੇ ਦੀਆਂ ਦੋ ਖੁਰਾਕਾਂ ਸਿਰਫ 33 ਫੀਸਦੀ ਸੁਰੱਖਿਆ ਪ੍ਰਦਾਨ ਕਰਦੀ ਹੈ ਪਰ ਇਹ ਹਸਪਤਾਲ 'ਚ ਦਾਖਲ ਹੋਣ ਦੀ ਦਰ 70 ਫੀਸਦੀ ਘੱਟ ਕਰ ਦਿੰਦੀ ਹੈ। ਇਹ ਖੇਤਰ 'ਚ ਟੀਕੇ ਦੀ ਪ੍ਰਭਾਵ ਸਮਰਥਾ ਦੇ ਵਿਸ਼ਲੇਸ਼ਣ ਦਾ ਬਾਰੇ 'ਚ ਖੇਤਰ 'ਚ ਵਿਆਪਕ ਪੱਧਰ 'ਤੇ ਕੀਤਾ ਗਿਆ ਪਹਿਲਾ ਵਿਸ਼ਲੇਸ਼ਣ ਹੈ।
ਇਹ ਵੀ ਪੜ੍ਹੋ :ਓਮੀਕ੍ਰੋਨ ਦੇ ਡਰ ਕਾਰਨ ਬ੍ਰਿਟੇਨ ਦੇ ਰੋਜ਼ਗਾਰ ਬਾਜ਼ਾਰ 'ਤੇ ਨਹੀਂ ਕੋਈ ਅਸਰ
ਇਹ ਵਿਸ਼ਲੇਸ਼ਣ, ਕੋਵਿਡ-19 ਜਾਂਚ 'ਚ 2,11,000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਣ 'ਤੇ ਆਧਾਰਿਤ ਹੈ। ਇਨ੍ਹਾਂ 'ਚ ਫਾਈਜ਼ਰ ਟੀਕੇ ਦੀਆਂ ਦੋਵੇਂ ਖੁਰਾਕਾਂ ਲਵਾ ਚੁੱਕੇ 41 ਫੀਸਦੀ ਬਾਲਗ ਆਬਾਦੀ ਸ਼ਾਮਲ ਹੈ। ਇਨ੍ਹਾਂ 'ਚੋਂ ਜਾਂਚ ਦੇ 78,000 ਪਾਜ਼ੇਟਿਵ ਨਤੀਜੇ 15 ਨਵੰਬਰ ਤੋਂ ਸੱਤ ਸਤੰਬਰ ਦਰਮਿਆਨ ਦੇ ਹਨ ਜੋ ਓਮੀਕ੍ਰੋਨ ਨਾਲ ਸੰਬੰਧ ਹਨ। ਇਹ ਅਧਿਐਨ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਨਿੱਜੀ ਬੀਮਾਕਰਤਾ ਡਿਸਕਵਰੀ ਹੈਲਥ ਅਤੇ ਸਾਊਥ ਅਫਰੀਕਨ ਮੈਡੀਕਲ ਰਿਸਰਚ ਕਾਊਂਸਲ ਨੇ ਕੀਤਾ ਹੈ।
ਇਹ ਵੀ ਪੜ੍ਹੋ : ਫਾਈਜ਼ਰ ਟੀਕੇ ਨੇ ਓਮੀਕ੍ਰੋਨ ਨਾਲ ਇਨਫੈਕਟਿਡ ਹੋਣ 'ਤੇ ਹਸਪਤਾਲ 'ਚ ਦਾਖਲ ਹੋਣ ਦੀ ਦਰ 70 ਫੀਸਦੀ ਘੱਟ ਕਰ ਦਿੱਤੀ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।