ਓਮਾਨ ਦੇ ਉਦਯੋਗਪਤੀ ਮੋਨੀਸ਼ ਬਹਿਲ ਨੇ ਵੈਸਟਇੰਡੀਜ਼ ਦੀ ਕਾਨੂੰਨ ਮੰਤਰੀ ਨਾਲ ਕੀਤੀ ਮੁਲਾਕਾਤ
Thursday, Jun 15, 2023 - 07:54 PM (IST)
ਜਲੰਧਰ / ਤ੍ਰਿਨੀਦਾਦ ਟੋਬੈਗੋ- ਵਿਸ਼ੇਸ਼)– ਵਿਦੇਸ਼ਾਂ ਵਿਚ ਆਪਣੀ ਪਛਾਣ ਬਣਾਉਣ ਵਾਲੇ ਓਮਾਨ ਦੇ ਮੰਨੇ-ਪ੍ਰਮੰਨੇ ਪੰਜਾਬੀ ਭਾਰਤੀ ਉਦਯੋਗਪਤੀ ਮੋਨੀਸ਼ ਬਹਿਲ ਇਨ੍ਹੀਂ ਦਿਨੀਂ ਵਿਦੇਸ਼ ਦੌਰ ’ਤੇ ਹਨ ਅਤੇ ਵੱਖ-ਵੱਖ ਹਸਤੀਆਂ ਨਾਲ ਮੁਲਾਕਾਤ ਕਰ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਸੋਮੇ ਇਕੱਠੇ ਕੀਤੇ ਜਾ ਸਕਣ।
ਮੋਨੀਸ਼ ਬਹਿਲ ਨੇ ਬੀਤੇ ਦਿਨੀਂ ਵੈਸਟਇੰਡੀਜ਼ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਵਪਾਰ ਦਾ ਵਿਸਤਾਰ ਕਰਨ ਅਤੇ ਨਵੇਂ ਰਸਤੇ ਖੋਲ੍ਹਣ ਲਈ ਤ੍ਰਿਨੀਦਾਦ ਟੋਬੈਗੋ ਵਿਚ ਕਾਨੂੰਨੀ ਮਾਮਲਿਆਂ ਦੀ ਮੰਤਰੀ ਰੇਣੂਕਾ ਸੰਗ੍ਰਾਮ ਸਿੰਘ ਸੂਕਲਾਲ ਨਾਲ ਮੁਲਾਕਾਤ ਕੀਤੀ, ਜੋ ਸਕਾਰਾਤਮਕ ਰਹੀ ਕਿਉਂਕਿ ਸ਼੍ਰੀਮਤੀ ਰੇਣੁਕਾ ਵੀ ਲੰਬੇ ਸਮੇਂ ਤੋਂ ਆਪਣੇ ਭਾਈਚਾਰੇ ਅਤੇ ਮੂਲ ਨਿਵਾਸੀਆਂ ਦੀ ਬਿਨਾਂ ਸਵਾਰਥ ਸੇਵਾ ਕਰ ਰਹੀ ਹੈ ਭਾਵੇਂ ਉਹ ਇੰਮੀਗ੍ਰੇਸ਼ਨ ਦਾ ਕੰਮ ਹੋਵੇ ਜਾਂ ਸੰਸਕ੍ਰਿਤੀ, ਖੇਡ, ਪਰਉਪਕਾਰ ਆਦਿ।
ਮੁਲਾਕਾਤ ਤੋਂ ਬਾਅਦ ਮੋਨੀਸ਼ ਬਹਿਲ ਨੇ ਕਿਹਾ ਕਿ ਰੇਣੂਕਾ ਨਾਲ ਮੁਲਾਕਾਤ ਕਾਫੀ ਚੰਗੀ ਰਹੀ ਅਤੇ ਉਨ੍ਹਾਂ ਕਈ ਗੱਲਾਂ ’ਤੇ ਆਪਣੀ ਸਹਿਮਤੀ ਵੀ ਪ੍ਰਗਟਾਈ ਹੈ। ਮੋਨੀਸ਼ ਬਹਿਲ ਨੇ ਕਿਹਾ ਕਿ ਉਨ੍ਹਾਂ ਵੈਸਟਇੰਡੀਜ਼ ਵਿਚ ਵੀ ਕਾਰੋਬਾਰ ਸ਼ੁਰੂ ਕਰਨ ’ਤੇ ਚਰਚਾ ਕੀਤੀ। ਕਾਰੋਬਾਰ ਅਤੇ ਕਾਰੋਬਾਰੀਆਂ ਲਈ ਕੀ ਫਾਇਦੇਮੰਦ ਹੈ, ਇਹ ਦੱਸ ਕੇ ਭਵਿੱਖ ਵਿਚ ਕੀ ਕਰਨ ਦੀ ਲੋੜ ਹੈ, ਇਸ ’ਤੇ ਵੀ ਚਰਚਾ ਕੀਤੀ ਗਈ।
ਮੋਨੀਸ਼ ਬਹਿਲ ਦਾ ਕਹਿਣਾ ਹੈ ਕਿ ਇਥੇ ਕੰਮ ਸ਼ੁਰੂ ਹੋਣ ਨਾਲ ਵੱਧ ਤੋਂ ਵੱਧ ਕਾਰੋਬਾਰੀਆਂ ਨੂੰ ਉਤਸ਼ਾਹ ਮਿਲੇਗਾ ਅਤੇ ਦੂਜਾ ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਨਵੀਆਂ ਰੋਜ਼ਗਾਰ ਨੀਤੀਆਂ ਆਦਿ ਮੁੱਦਿਆਂ ’ਤੇ ਵੀ ਵਿਸ਼ੇਸ਼ ਚਰਚਾ ਹੋਈ। ਮੋਨੀਸ਼ ਬਹਿਲ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੁਲਾਕਾਤ ਇਕ ਉੱਜਵਲ ਭਵਿੱਖ ਦੀ ਸ਼ੁਰੂਆਤ ਹੈ।