ਨੇਪਾਲ ਦੇ ਪੀ.ਐੱਮ. ਪ੍ਰਚੰਡ ਨੂੰ ਵੱਡਾ ਝਟਕਾ, ਓਲੀ ਦੀ ਪਾਰਟੀ ਨੇ ਸਮਰਥਨ ਲਿਆ ਵਾਪਸ

Monday, Feb 27, 2023 - 04:43 PM (IST)

ਨੇਪਾਲ ਦੇ ਪੀ.ਐੱਮ. ਪ੍ਰਚੰਡ ਨੂੰ ਵੱਡਾ ਝਟਕਾ, ਓਲੀ ਦੀ ਪਾਰਟੀ ਨੇ ਸਮਰਥਨ ਲਿਆ ਵਾਪਸ

ਕਾਠਮੰਡੂ (ਏਜੰਸੀ)  ਨੇਪਾਲ ਦਾ ਸੱਤਾਧਾਰੀ ਗਠਜੋੜ ਆਖ਼ਰਕਾਰ ਸੋਮਵਾਰ ਨੂੰ ਰਸਮੀ ਤੌਰ 'ਤੇ ਵੱਖ ਹੋ ਗਿਆ। ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਸਰਕਾਰ ਦੀ ਸਭ ਤੋਂ ਵੱਡੀ ਭਾਈਵਾਲ ਨੇਪਾਲ ਕਮਿਊਨਿਸਟ ਪਾਰਟੀ (ਯੂਨੀਫਾਈਡ ਮਾਰਕਸਵਾਦੀ ਲੈਨਿਨਿਸਟ) ਨੇ ਸਰਕਾਰ ਤੋਂ ਆਪਣੇ ਮੰਤਰੀਆਂ ਨੂੰ ਵਾਪਸ ਬੁਲਾ ਕੇ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਸੀਪੀਐਨ-ਯੂਐਮਐਲ ਪਾਰਟੀ ਨੇ 'ਪ੍ਰਚੰਡ' ਦੀ ਅਗਵਾਈ ਵਾਲੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਪ੍ਰਚੰਡ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਲਈ ਇਹ ਇਕ ਹੋਰ ਝਟਕਾ ਹੈ। ਦਿ ਕਾਠਮੰਡੂ ਪੋਸਟ ਅਖਬਾਰ ਦੇ ਅਨੁਸਾਰ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ ਅਤੇ ਸੀਪੀਐਨ-ਯੂਐਮਐਲ ਨੇ ਸੋਮਵਾਰ ਨੂੰ ਪਾਰਟੀ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਸਮੀ ਐਲਾਨ ਕੀਤਾ।

ਸਿਆਸੀ ਸਮੀਕਰਨ ਦਾ ਦਿੱਤਾ ਹਵਾਲਾ 

ਯੂਐਮਐਲ ਦੇ ਉਪ-ਚੇਅਰਮੈਨ ਬਿਸ਼ਨੂ ਪੌਡੇਲ ਨੇ ਕਿਹਾ ਕਿ "ਅਸੀਂ ਨੇਪਾਲ ਦੇ ਪ੍ਰਧਾਨ ਮੰਤਰੀ ਦੁਆਰਾ ਕੰਮ ਕਰਨ ਲਈ ਅਪਣਾਏ ਗਏ ਵੱਖੋ-ਵੱਖਰੇ ਢੰਗਾਂ ਅਤੇ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਬਦਲੇ ਹੋਏ ਸਿਆਸੀ ਸਮੀਕਰਨ ਕਾਰਨ ਸਰਕਾਰ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ।" ਦੱਸ ਦੇਈਏ ਕਿ ਮਾਓਵਾਦੀ ਨੇਤਾ ਨੇ ਰਾਸ਼ਟਰਪਤੀ ਅਹੁਦੇ ਲਈ ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਰਾਮ ਚੰਦਰ ਪੌਡੇਲ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਸੀ, ਜਿਸ ਤੋਂ ਬਾਅਦ ਪ੍ਰਚੰਡ ਅਤੇ ਓਲੀ ਵਿਚਾਲੇ ਗਠਜੋੜ ਟੁੱਟਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਸਨ। ਪੌਡੇਲ ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਹਨ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਲਈ ਅੱਠ ਸਿਆਸੀ ਪਾਰਟੀਆਂ ਨੇ ਸਮਰਥਨ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਐਂਥਨੀ ਅਲਬਾਨੀਜ਼ 'ਮਾਰਡੀ ਗ੍ਰਾਸ' 'ਚ ਹਿੱਸਾ ਲੈਣ ਵਾਲੇ ਬਣੇ ਪਹਿਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ (ਤਸਵੀਰਾਂ)

9 ਮਾਰਚ ਨੂੰ ਹੋਵੇਗੀ ਰਾਸ਼ਟਰਪਤੀ ਦੀ ਚੋਣ 

ਨੇਪਾਲ ਵਿੱਚ ਰਾਸ਼ਟਰਪਤੀ ਦੀ ਚੋਣ 9 ਮਾਰਚ ਨੂੰ ਹੋਣੀ ਹੈ। ਓਲੀ ਨੇ ਪੌਡੇਲ ਖ਼ਿਲਾਫ਼ ਚੋਣ ਲੜਨ ਲਈ ਸੀਪੀਐਨ-ਯੂਐਮਐਲ ਪਾਰਟੀ ਦੇ ਮੈਂਬਰ ਸੁਬਾਸ ਨੇਮਬਾਂਗ ਨੂੰ ਨਾਮਜ਼ਦ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੇ ਵੀ ਇਸ ਉੱਚ ਅਹੁਦੇ ਲਈ ਵਿਰੋਧੀ ਨੇਪਾਲੀ ਕਾਂਗਰਸ ਦੇ ਨੇਤਾ ਪੌਡੇਲ ਦਾ ਸਮਰਥਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੌਡੇਲ ਰਾਸ਼ਟਰਪਤੀ ਚੋਣ ਵਿੱਚ ਸੀਪੀਐਨ (ਏਮਾਲੇ) ਦੇ ਉਮੀਦਵਾਰ ਸੁਬਾਸ ਨੇਮਵਾਂਗ ਖ਼ਿਲਾਫ਼ ਚੋਣ ਲੜਨਗੇ। ਪੌਡੇਲ (78) ਨੇ 25 ਫਰਵਰੀ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਨੇ ਯੂਕ੍ਰੇਨ ਦੇ ਸੰਯੁਕਤ ਫੋਰਸ ਦੇ ਕਮਾਂਡਰ ਨੂੰ ਕੀਤਾ ਬਰਖਾਸਤ 

ਪੌਡੇਲ ਦਾ ਸਮਰਥਨ ਕਰ ਰਹੀਆਂ ਹਨ ਇਹ ਪਾਰਟੀਆਂ

ਪੌਡੇਲ ਨੂੰ ਅੱਠ ਪਾਰਟੀਆਂ ਨੇਪਾਲੀ ਕਾਂਗਰਸ, ਨੇਪਾਲ ਦੀ ਕਮਿਊਨਿਸਟ ਪਾਰਟੀ (ਸੀਪੀਐਨ)-ਮਾਓਵਾਦੀ ਕੇਂਦਰ, ਸੀਪੀਐਨ-ਯੂਨੀਫਾਈਡ ਸੋਸ਼ਲਿਸਟ, ਰਾਸ਼ਟਰੀ ਜਨਤਾ ਪਾਰਟੀ, ਡੈਮੋਕਰੇਟਿਕ ਸੋਸ਼ਲਿਸਟ ਪਾਰਟੀ, ਰਾਸ਼ਟਰੀ ਜਨਮਮੋਰਚਾ, ਸਿਵਲ ਲਿਬਰੇਸ਼ਨ ਪਾਰਟੀ ਅਤੇ ਜਨਮਤ ਪਾਰਟੀ ਦਾ ਸਮਰਥਨ ਪ੍ਰਾਪਤ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News