ਓਕਲਾਹੋਮਾ ਬਣਿਆ ਸਿੱਖੀ ਪੜਾਉਣ ਵਾਲਾ ਅਮਰੀਕਾ ਦਾ ਨੌਵਾਂ ਸੂਬਾ
Monday, May 27, 2019 - 01:37 AM (IST)

ਓਕਲਾਹੋਮਾ-ਅਮਰੀਕਾ ਦੇ ਕਈ ਅਜਿਹੇ ਸੂਬੇ ਹਨ ਜੋ ਸਕੂਲ 'ਚ ਬੱਚਿਆਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਨੂੰ ਸੋਸ਼ਲ ਸਟੱਡੀਜ਼ 'ਚ ਸਿੱਖੀ ਬਾਰੇ ਪੜ੍ਹਾ ਰਹੇ ਹਨ। ਅਜਿਹੇ 'ਚ ਅਮਰੀਕਾ ਦਾ ਇਕ ਹੋਰ ਸੂਬਾ ਓਕਲਾਹੋਮਾ ਇਸ 'ਚ ਜੁੜ ਗਿਆ ਹੈ। ਓਕਲਾਹੋਮਾ ਸੂਬੇ ਦੇ ਸਿੱਖਿਆ ਬੋਰਡ ਵੱਲੋਂ ਯੂ.ਐੱਸ. 'ਚ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਧਰਮ ਪ੍ਰਤੀ ਜਾਗਰੂਕਤਾ ਲਿਆਉਣ ਲਈ ਚੁੱਕਿਆ ਗਿਆ ਇਹ ਕਦਮ ਉਨ੍ਹਾਂ ਸਿੱਖ ਜੱਥੇਬੰਦੀਆਂ ਲਈ ਜਿੱਤ ਹੈ ਜੋ ਇਸ ਲਈ ਦਿਨ-ਰਾਤ ਉਪਰਾਲੇ ਕਰ ਰਹੀਆਂ ਹਨ। ਇਸ ਮੌਕੇ ਸਿੱਖ ਕੋਲੀਸ਼ਨ ਦੀ ਸਿੱਖਿਆ ਡਾਇਰੈਕਟਰ ਪ੍ਰਿਤਪਾਲ ਕੌਰ ਨੇ ਕਿਹਾ ਕਿ ਇਹ ਕਾਫੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਬੱਚੇ ਆਪਣੇ ਆਪ ਨੂੰ ਸਕੂਲਾਂ 'ਚ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਕਰ ਸਕਣਗੇ ਤੇ ਸੁਰੱਖਿਅਤ ਮਹਿਸੂਸ ਕਰਨਗੇ। ਦੱਸ ਦੇਈਏ ਕਿ ਸਿੱਖ ਕੋਲੇਸ਼ਨ ਵੱਲੋਂ ਨਵੰਬਰ 2018 'ਚ ਓਕਲਾਹੋਮਾ ਦੇ ਸਿੱਖਿਆ ਪ੍ਰਣਾਲਈ 'ਚ ਸਿੱਖ ਧਰਮ ਦੀ ਸਿੱਖਿਆ ਨੂੰ ਸ਼ਆਮਲ ਕਰਨ ਦੀ ਬੇਨਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਫਰਵਰੀ 'ਚ ਇਸ ਨੂੰ ਲੈ ਕੇ ਸੂਬੇ ਦੇ ਸਿੱਖਿਆ ਬੋਰਡ ਵੱਲੋਂ ਵੋਟਿੰਗ ਕਰਵਾਈ ਗਈ ਅਤੇ ਇਸ 'ਚ ਅਗਲੇ ਸੈਸ਼ਨ 'ਚ ਸਿੱਖ ਧਰਮ ਨੂੰ ਸ਼ਾਮਲ ਕੀਤੇ ਜਾਣ 'ਤੇ ਸਹਿਮਤੀ ਬਣ ਗਈ। ਦੱਸ ਦੇਈਏ ਕਿ ਅਜਿਹਾ ਕਨਰ ਵਾਲਾ ਓਕਲਾਹੋਮਾ ਅਮਰੀਕਾ ਦਾ ਨੌਵਾਂ ਸੂਬਾ ਬਣ ਗਿਆ ਹੈ। ਇਸ ਤੋਂ ਪਹਿਲਾਂ ਅਰੀਜ਼ੋਨਾ, ਕੈਲੀਫੋਰਨੀਆ, ਇਡਾਹੋ, ਨਿਊਜਰਸੀ, ਨਿਊਯਾਰਕ, ਟੈਨੇਸੀ ਅਤੇ ਟੈਕਸਾਸ ਦੇ ਸਕੂਲਾਂ 'ਚ ਵੀ ਸਿੱਖੀ ਬਾਰੇ ਪੜਾਇਆ ਜਾਂਦਾ ਹੈ। ਸਿੱਖ ਕੋਲੀਸ਼ਨ ਹੁਣ ਮਿਸ਼ੀਗਨ 'ਚ ਇਸ ਮੁਹਿੰਮ ਨੂੰ ਚੱਲਾ ਰਿਹਾ ਹੈ। ਦੱਸ ਦੇਈਏ ਕਿ ਯੂ.ਐੱਸ. 'ਚ 5 ਲੱਖ ਦੇ ਕਰੀਬ ਸਿੱਖ ਰਹਿੰਦੇ ਹਨ।