ਉਜ਼ਬੇਕਿਸਤਾਨ ''ਚ ਤੇਲ ਟੈਂਕ ਵਿਚ ਧਮਾਕਾ, ਇਕ ਵਿਅਕਤੀ ਦੀ ਮੌਤ

Wednesday, Jul 29, 2020 - 04:45 PM (IST)

ਉਜ਼ਬੇਕਿਸਤਾਨ ''ਚ ਤੇਲ ਟੈਂਕ ਵਿਚ ਧਮਾਕਾ, ਇਕ ਵਿਅਕਤੀ ਦੀ ਮੌਤ

ਤਾਸ਼ਕੰਦ- ਉਜ਼ਬੇਕਿਸਤਾਨ ਵਿਚ ਸੁਰਖੰਡਾਰਓ ਖੇਤਰ ਦੇ ਅੰਗੋਰ ਜ਼ਿਲ੍ਹੇ ਵਿਚ ਇਕ ਤੇਲ ਟੈਂਕ ਵਿਚ ਹੋਏ ਧਮਾਕੇ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਐਮਰਜੈਂਸੀ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। 

ਮੰਤਰਾਲੇ ਮੁਤਾਬਕ ਇਹ ਧਮਾਕਾ ਉਦੋਂ ਹੋਇਆ ਜਦ ਇਕ ਸਥਾਨਕ ਵਪਾਰੀ ਦੇ ਗੋਦਾਮ ਵਿਚ ਕੁਝ ਕਰਮਚਾਰੀ ਡੀਜ਼ਲ ਨਾਲ ਭਰੇ 10 ਟਨ ਦੇ ਤੇਲ ਟੈਂਕ ਦੀ ਵੈਲਡਿੰਗ ਕਰ ਕੇ ਉਸ ਨੂੰ ਠੀਕ ਕਰ ਰਹੇ ਸਨ। ਹਾਦਸੇ ਵਿਚ ਜ਼ਖਮੀ ਹੋਏ ਦੂਜੇ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

ਧਮਾਕੇ ਮਗਰੋਂ ਉੱਠੀਆਂ ਅੱਗ ਦੀਆਂ ਲਪਟਾਂ ਨਾਲ ਇਸੁਜੂ ਕੰਪਨੀ ਦਾ ਟਰੱਕ ਪਲਾਂਟ ਵੀ ਲਪੇਟ ਵਿਚ ਆ ਗਿਆ। ਮੰਤਰਾਲੇ ਨੇ ਦੱਸਿਆ ਕਿ ਅੱਗ 'ਤੇ ਹਾਲਾਂਕਿ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਫਿਰ ਵੀ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।


author

Lalita Mam

Content Editor

Related News