20 ਹਜ਼ਾਰ ਮਧੂ ਮੱਖੀਆਂ ਨੇ ਮਾਰੇ ਡੰਗ, ਇਕ ਹਫ਼ਤੇ ਮਗਰੋਂ ਕੋਮਾ ਤੋਂ ਬਾਹਰ ਆਇਆ ਸ਼ਖ਼ਸ
Saturday, Sep 03, 2022 - 03:01 PM (IST)
 
            
            ਓਹੀਓ- ਅਮਰੀਕਾ ਦੇ ਓਹੀਓ ਵਿਚ ਇਕ ਵਿਅਕਤੀ ਨੇ ਗ਼ਲਤੀ ਨਾਲ ਮਧੂ ਮੱਖੀਆਂ ਦੇ ਛੱਤੇ ਨਾਲ ਛੇੜਛਾੜ ਕੀਤੀ ਤਾਂ ਮਧੂ ਮੱਖੀਆਂ ਨੇ ਉਸ ਨੂੰ 20,000 ਡੰਕ ਤੋਂ ਜ਼ਿਆਦਾ ਡੰਕ ਮਾਰੇ, ਜਿਸਦੇ ਕਾਰਨ ਉਸਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਇਹ ਹਮਲਾ ਇੰਨਾ ਖ਼ਤਰਨਾਕ ਸੀ ਕਿ ਵਿਅਕਤੀ ਦੀ ਜਾਨ ਖ਼ਤਰੇ ਵਿਚ ਪੈ ਗਈ।
ਇਹ ਵੀ ਪੜ੍ਹੋ: ਮੈਕਸੀਕੋ 'ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਸਾਬਕਾ ਮੇਅਰ ਸਮੇਤ 4 ਲੋਕਾਂ ਦੀ ਮੌਤ
ਖ਼ਬਰ ਮੁਤਾਬਕ ਪੀੜਤ ਵਿਅਕਤੀ ਆਸਟਿਨ ਬੇਲਾਮੀ ਦੀ ਮਾਂ ਸ਼ਾਵਨਾ ਕਾਰਟਰ ਨੇ ਕਿਹਾ ਕਿ ਆਸਟਿਨ ਨੇ 26 ਅਗਸਤ ਨੂੰ ਨਿੰਬੂ ਦੇ ਦਰਖ਼ਤ ਨੂੰ ਕੱਟਿਆ ਸੀ ਜਿਸ ਵਿਚ ਮਧੂ ਮੱਖੀਆਂ ਦਾ ਛੱਤਾ ਸੀ। ਇਸ ਦੌਰਾਨ ਮੱਖੀਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ। 30 ਮਧੂ ਮੱਖੀਆਂ ਉਸਦੇ ਮੂਹ ਵਿਚ ਵੜ ਗਈਆਂ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਮਦਦ ਨਾਲ ਵਿਅਕਤੀ ਨੂੰ ਦਰੱਖਤ ਤੋਂ ਹੇਠਾਂ ਉਤਾਰਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਆਸਟਿਨ ਦੀ ਹਾਲਤ ਇੰਨੀ ਗੰਭੀਰ ਸੀ ਉਹ ਕੋਮਾ ਵਿਚ ਚਲਾ ਗਿਆ ਅਤੇ ਉਸਨੂੰ ਕੋਮਾ ਤੋਂ ਬਾਹਰ ਆਉਣ ਵਿਚ ਲਗਭਗ ਇਕ ਹਫ਼ਤਾ ਲੱਗਾ।
ਇਹ ਵੀ ਪੜ੍ਹੋ: ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 8 ਦੀਆਂ ਮਿਲੀਆਂ ਲਾਸ਼ਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            