ਗਲਾਸਗੋ ''ਚ 200 ਤੋਂ ਜ਼ਿਆਦਾ ਦੇਸ਼ਾਂ ਦੇ ਅਧਿਕਾਰੀ ਸਮਝੌਤੇ ਤੱਕ ਪਹੁੰਚਣ ਦੀ ਕੋਸ਼ਿਸ਼ ''ਚ
Thursday, Nov 11, 2021 - 11:38 PM (IST)
ਗਲਾਸਗੋ-ਗਲਾਸਗੋ 'ਚ 200 ਤੋਂ ਜ਼ਿਆਦਾ ਦੇਸ਼ਾਂ ਦੇ ਅਧਿਕਾਰੀ ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ 'ਚ ਸ਼ੁੱਕਰਵਾਰ ਨੂੰ ਸਮਾਂ-ਸੀਮਾਂ ਤੋਂ ਪਹਿਲਾਂ ਮੁਸ਼ਕਲ ਵਿਸ਼ਿਆਂ 'ਤੇ ਇਕ ਸਮਝੌਤੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਬਕਾਇਆ ਮੁੱਦਿਆਂ 'ਚ ਅੰਤਰਰਾਸ਼ਟਰੀ ਕਾਰਬਨ ਵਪਾਰ ਵੀ ਸ਼ਾਮਲ ਹੈ। 2015 'ਚ ਪੈਰਿਸ ਜਲਵਾਯੂ ਸਮਝੌਤਾ ਹੋਣ ਤੋਂ ਬਾਅਦ ਵਾਰਤਾਕਾਰਾਂ ਲਈ ਇਹ ਵਿਸ਼ਾ ਪ੍ਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਇਕ ਯੂਰਪੀਨ ਵਾਰਤਾਕਾਰ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਹੁਣ ਵੀ ਵਿਕਲਪ ਦੇ ਪੱਧਰ 'ਤੇ ਹਾਂ ਪਰ ਇਹ ਅੱਗੇ ਵਧ ਰਿਹਾ ਹੈ। ਸਾਨੂੰ ਹੋਰ ਜ਼ੋਰ ਲਾਉਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਅਧਿਕਾਰੀਆਂ ਦੇ ਫੋਨ 'ਚ ਮਿਲਿਆ ਇਜ਼ਰਾਈਲ NSO ਸਪਾਈਵੇਅਰ : ਫਲਸਤੀਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।