ਤਾਲਿਬਾਨ ਦੀਆਂ ਅਧਿਕਾਰਤ ਵੈੱਬਸਾਈਟਸ ਇੰਟਰਨੈੱਟ ਤੋਂ ਗਾਇਬ

Sunday, Aug 22, 2021 - 01:07 PM (IST)

ਤਾਲਿਬਾਨ ਦੀਆਂ ਅਧਿਕਾਰਤ ਵੈੱਬਸਾਈਟਸ ਇੰਟਰਨੈੱਟ ਤੋਂ ਗਾਇਬ

ਬੋਸਟਨ (ਭਾਸ਼ਾ)- ਤਾਲਿਬਾਨ ਵਲੋਂ ਅਫਗਾਨ ਅਤੇ ਦੁਨੀਆ ਦੇ ਲੋਕਾਂ ਨੂੰ ਆਪਣੇ ਅਤੇ ਆਪਣੀ ਜਿੱਤ ਬਾਰੇ ਅਧਿਕਾਰਕ ਸੰਦੇਸ਼ ਦੇਣ ਵਾਲੀ ਵੈੱਬਸਾਈਟਸ ਸ਼ੁੱਕਰਵਾਰ ਨੂੰ ਅਚਾਨਕ ਇੰਟਰਨੈੱਟ ਦੀ ਦੁਨੀਆ ਤੋਂ ਗਾਇਬ ਹੋ ਗਈ।ਇਸਨੂੰ ਤਾਲਿਬਾਨ ਦੀ ਆਨਲਾਈਨ ਮਾਧਿਅਮ ਨਾਲ ਲੋਕਾਂ ਤੱਕ ਪਹੁੰਚ ਨੂੰ ਰੋਕਣ ਦੀ ਕੋਸ਼ਿਸ਼ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਅਜੇ ਸਪਸ਼ੱਟ ਨਹੀਂ ਹੈ ਕਿ ਪਸ਼ਤੋ, ਉਰਦੂ, ਅਰਬੀ, ਅੰਗਰੇਜ਼ੀ ਅਤੇ ਡਾਰੀ ਭਾਸ਼ਾ ਵਾਲੀ ਵੈੱਬਸਾਈਟਸ ਸ਼ੁੱਕਰਵਾਰ ਨੂੰ ਕਿਉਂ ਆਫਲਾਈਨ ਹੋ ਗਈ। ਇਨ੍ਹਾਂ ਵੈੱਬਸਾਈਟਸ ਨੂੰ ਸਾਨ ਫਰਾਂਸਿਸਕੋ ਦੀ ਇਕ ਕੰਪਨੀ ਕਲਾਊਡਫਾਇਰ ਤੋਂ ਸੁਰੱਖਿਆ ਮਿਲੀ ਹੋਈ ਸੀ।

ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ ’ਚੋਂ ਕੱਢੇ ਗਏ ਲੋਕਾਂ ਨੂੰ 13 ਦੇਸ਼ ਆਸਰਾ ਦੇਣਗੇ

ਇਸ ਘਟਨਾਚੱਕਰ ’ਤੇ ਟਿੱਪਣੀ ਲਈ ਕਲਾਉਡਫਾਇਰ ਨੂੰ ਈਮੇਲ ਕਰਨ ਦੇ ਨਾਲ ਹੀ ਫੋਨ ਵੀ ਕੀਤਾ ਗਿਆ ਸੀ ਪਰ ਪ੍ਰਤੀਕਿਰਿਆ ਨਹੀਂ ਮਿਲ ਪਾਈ। ਆਨਲਾਈਨ ਕੱਟੜਪੰਥੀ ਸਮੱਗਰੀਆਂ ’ਤੇ ਨਜ਼ਰ ਰੱਖਣ ਵਾਲੇ ਐੱਸ. ਆਈ. ਟੀ. ਈ. ਖੁਫੀਆ ਸਮੂਹ ਦੀ ਨਿਰਦੇਸ਼ਕ ਰੀਤਾ ਕਾਟਜ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵ੍ਹਟਸਐਪ ਨ ਤਾਲਿਬਾਨ ਨਾਲ ਸਬੰਧਤ ਕਈ ਸਮੂਹਾਂ ਨੂੰ ਵੀ ਹਟਾ ਦਿੱਤਾ ਹੈ।


author

Vandana

Content Editor

Related News