ਸ਼ਿਕਾਗੋ ਹਵਾਈ ਅੱਡੇ ''ਤੇ 32,00 ਵਿਆਗਰਾ ਗੋਲੀਆਂ ਸਮੇਤ ਭਾਰਤੀ ਗ੍ਰਿਫਤਾਰ
Sunday, Feb 07, 2021 - 02:14 AM (IST)
![ਸ਼ਿਕਾਗੋ ਹਵਾਈ ਅੱਡੇ ''ਤੇ 32,00 ਵਿਆਗਰਾ ਗੋਲੀਆਂ ਸਮੇਤ ਭਾਰਤੀ ਗ੍ਰਿਫਤਾਰ](https://static.jagbani.com/multimedia/2021_2image_02_11_488448855g.jpg)
ਵਾਸ਼ਿੰਗਟਨ- ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ 'ਤੇ 96000 ਅਮਰੀਕੀ ਡਾਲਰ ਮੁੱਲ ਦੀਆਂ ਵਿਆਗਰਾ ਦੀਆਂ 3200 ਗੋਲੀਆਂ ਦੀ ਗੈਰ ਕਾਨੂੰਨੀ ਦਰਾਮਦ ਲਈ ਇਕ ਭਾਰਤੀ ਨਾਗਰਿਕ ਨੂੰ ਫੜਿਆ ਗਿਆ ਹੈ। ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਅਮਰੀਕਾ ਦੇ ਕਸਟਮ ਅਤੇ ਬਾਰਡਰ ਸਕਿਓਰਟੀ ਵਿਭਾਗ (ਸੀ.ਬੀ.ਪੀ.) ਨੇ ਦੱਸਿਆ ਕਿ ਉਕਤ ਵਿਅਕਤੀ ਭਾਰਤ ਤੋਂ ਅਮਰੀਕਾ ਪਹੁੰਚਿਆ ਸੀ।
ਇਹ ਵੀ ਪੜ੍ਹੋ -ਨਵਲਨੀ ਦਾ ਸਮਰਥਨ ਕਰਨ 'ਤੇ ਰੂਸ ਨੇ ਸਵੀਡਨ, ਪੋਲੈਂਡ ਤੇ ਜਰਮਨੀ ਦੇ ਡਿਪਲੋਮੈਟਾਂ ਨੂੰ ਕੱਢਿਆ
ਉਸ ਦੇ ਸਾਮਾਨ ਦੀ ਜਾਂਚ ਦੌਰਾਨ ਇਹ ਗੋਲੀਆਂ ਬਰਾਮਦ ਹੋਈਆਂ। ਉਹ ਇੰਨੀਆਂ ਗੋਲੀਆਂ ਲਿਆਉਣ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਸੀ.ਬੀ.ਪੀ. ਨੇ ਬਿਆਨ 'ਚ ਕਿਹਾ ਕਿ ਸਮਾਨ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਉਸ ਪਾਸੋਂ ਸਿਲਡੇਨਾਫਿਲ ਸਾਈਟ੍ਰਟੇ (100 ਮਿਲੀਗ੍ਰਾਮ) ਦੀਆਂ 32,00 ਗੋਲੀਆਂ ਬਰਾਮਦ ਹੋਈਆਂ। ਜਦ ਯਾਤਰੀ ਤੋਂ ਪੁੱਛਿਆ ਗਿਆ ਕਿ ਉਸ ਕੋਲ ਇੰਨੀਆਂ ਗੋਲੀਆਂ ਕਿਉਂ ਹਨ ਤਾਂ ਉਸ ਨੇ ਕਿਹਾ ਕਿ ਇਹ ਉਸ ਦੇ ਦੋਸਤਾਂ ਲਈ ਹਨ ਅਤੇ ਮੰਨਿਆ ਜਾਂਦਾ ਹੈ ਕਿ ਇਹ ਭਾਰਤ 'ਚ ਬਿਨ੍ਹਾਂ ਡਾਕਟਰ ਦੀ ਪਰਚੀ ਤੋਂ ਵੀ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ -ਪਾਕਿ ਦੇ 'ਕਸ਼ਮੀਰ ਦਿਵਸ' ਮਨਾਉਣ 'ਤੇ ਬੰਗਲਾਦੇਸ਼ ਨੇ ਲਾਈ ਫਟਕਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।