ਫਲਾਈਟ ਦੌਰਾਨ ਏਅਰ ਹੋਸਟੈੱਸ ਦੇ ਰਹੀ ਸੀ ਇਹ ਆਫਰ, ਏਅਰਲਾਈਨ ਨੇ ਸ਼ੁਰੂ ਕੀਤੀ ਜਾਂਚ

Saturday, Nov 28, 2020 - 10:24 PM (IST)

ਫਲਾਈਟ ਦੌਰਾਨ ਏਅਰ ਹੋਸਟੈੱਸ ਦੇ ਰਹੀ ਸੀ ਇਹ ਆਫਰ, ਏਅਰਲਾਈਨ ਨੇ ਸ਼ੁਰੂ ਕੀਤੀ ਜਾਂਚ

ਲੰਡਨ - ਬ੍ਰਿਟਿਸ਼ ਏਅਰਵੇਜ਼ ਦੀ ਏਅਰ ਹੋਸਟੈੱਸ ਉਡਾਣ ਵਿਚਾਲੇ ਯਾਤਰੀਆਂ ਨੂੰ ਸੈਕਸ ਦਾ ਆਫਰ ਦੇ ਰਹੀ ਹੈ। ਇੰਨਾ ਹੀ ਨਹੀਂ, ਉਹ ਆਪਣੇ ਗਾਹਕਾਂ ਨੂੰ ਮਾਈਲ ਹਾਈ ਕਲੱਬ ਵਿਚ ਸ਼ਾਮਲ ਹੋਣ ਦੇ ਬਾਰੇ ਵਿਚ ਵੀ ਦੱਸ ਰਹੀ ਹੈ। ਫਲਾਈਟ ਅਟੈਂਡੈਂਟ ਨੇ ਆਪਣੀ ਵਰਦੀ ਵਿਚ ਆਨਬੋਰਡ ਰਹਿੰਦੇ ਹੋਏ ਆਪਣੇ ਫੇਸਬੁੱਕ ਪੇਜ਼ 'ਤੇ ਅਸ਼ਲੀਲ ਤਸਵੀਰਾਂ ਪੋਸਟ ਕੀਤੀਆਂ ਹਨ। ਵਿਵਾਦ ਹੋਣ ਤੋਂ ਬਾਅਦ ਬ੍ਰਿਟਿਸ਼ ਏਅਰਵੇਜ਼ ਨੇ ਸਫਾਈ ਦਿੰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਲਾਈਟ ਅਟੈਂਡੈਂਟ ਨੇ ਪੋਸਟ ਕੀਤੀਆਂ ਤਸਵੀਰਾਂ
ਡੇਲੀ ਮੇਲ ਦੀ ਖਬਰ ਮੁਤਾਬਕ, ਫਲਾਈਟ ਵਿਚ ਯਾਤਰੀਆਂ ਦੀ ਨਜ਼ਰ ਤੋਂ ਬਚ ਕੇ ਲਈਆਂ ਗਈਆਂ ਅਸ਼ਲੀਲ ਤਸਵੀਰਾਂ ਨੂੰ ਪੋਸਟ ਕਰ ਫਲਾਈਟ ਅਟੇਂਡੈਂਟ ਨੇ ਕੈਪਸ਼ਨ ਵਿਚ ਲਿਖਿਆ ਕਿ ਪਿਆਰੇ ਯਾਤਰੀਓ, ਮੈਂ ਉਡਾਣ ਦੌਰਾਨ ਮਨੋਰੰਜਨ ਲਈ ਤੁਹਾਡੀ ਹਾਂ। ਤੁਸੀਂ ਮੇਰੇ ਤੋਂ ਕੀ ਕਰਾਉਣਾ ਚਾਹੁੰਦੇ ਹੋ। ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਹੀ ਬ੍ਰਿਟਿਸ਼ ਏਅਰਵੇਜ਼ ਦੀ ਚਰਚਾ ਹੋ ਰਹੀ ਹੈ।

ਪੈਸੇ ਦੇ ਲਈ ਅੰਡਰਵੇਅਰ ਵੇਚਦੀ ਹੈ ਅਟੈਂਡੈਂਟ
'ਦਿ ਸਨ' ਨੂੰ ਦਿੱਤੇ ਗਏ ਇੰਟਰਵਿਊ ਵਿਚ ਇਕ ਗੁਮਨਾਮ ਫਲਾਈਟ ਅਟੈਂਡੈਂਟ ਨੇ ਦਾਅਵਾ ਕੀਤਾ ਹੈ ਕਿ ਉਹ ਬ੍ਰਿਟਿਸ਼ ਏਅਰਵੇਜ਼ ਦੇ ਲਈ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਅੰਡਰਵੇਅਰ ਨੂੰ 25 ਯੂਰੋ ਵਿਚ ਵੇਚ ਕੇ ਹੋਰ ਕਮਾਈ ਕਰਦੀ ਹੈ। ਇਸ ਤੋਂ ਇਲਾਵਾ ਉਹ ਵਨ-ਟੂ-ਵਨ ਸੇਵਾਵਾਂ ਲਈ ਵੀ ਹੋਰ ਫੀਸ ਵਸੂਲਦੀ ਹੈ। ਉਸ ਨੇ ਆਪਣੇ ਬਲਾਤ 'ਤੇ ਦੱਸਿਆ ਕਿ ਜੇਕਰ ਗਾਹਕ ਭੁਗਤਾਨ ਕਰਨ ਵਿਚ ਸਮਰਥ ਹਨ ਤਾਂ ਉਹ ਉਡਾਣ ਦੌਰਾਨ ਹੋਰ ਮਨੋਰੰਜਨ ਵੀ ਕਰ ਸਕਦੀ ਹੈ।

ਵਿਦੇਸ਼ੀ ਗਾਹਕਾਂ ਨੂੰ ਵੀ ਮਿਲਦੀ ਹੈ ਫਲਾਈਟ ਅਟੈਂਡੈਂਟ
ਉਸ ਨੇ ਦੱਸਿਆ ਕਿ ਗਾਹਕਾਂ ਨੂੰ ਮਿਲਣ ਲਈ 50 ਯੂਰੋ ਦੀ ਸਕਿਓਰਿਟੀ ਫੀਸ ਦੇਣੀ ਹੋਵੇਗੀ। ਇਸ ਫੀਸ ਦੀ ਕੀਮਤ ਵੀ ਡਿਮਾਂਡ ਮੁਤਾਬਕ ਬਦਲਦੀ ਰਹਿੰਦੀ ਹੈ। ਇਸ ਵਿਚ ਤੋਲਮੋਲ ਕਰਨ ਦੀ ਕੋਈ ਗੁਜਾਇੰਸ਼ ਨਹੀਂ ਹੈ। ਉਹ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਵੀ ਮਿਲਦੀ ਹੈ। ਹਾਲਾਂਕਿ, ਉਦੋਂ ਉਸ ਦੀ ਫੀਸ ਜ਼ਿਆਦਾ ਹੁੰਦੀ ਹੈ।

ਬ੍ਰਿਟਿਸ਼ ਏਅਰਵੇਜ਼ ਨੇ ਸ਼ੁਰੂ ਕੀਤੀ ਜਾਂਚ
ਮਾਮਲੇ ਵਿਚ ਬ੍ਰਿਟਿਸ਼ ਏਅਰਵੇਜ਼ ਦਾ ਨਾਂ ਆਉਣ ਤੋਂ ਬਾਅਦ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਹਰ ਸਮੇਂ ਆਪਣੇ ਸਾਰੇ ਸਹਿਯੋਗੀਆਂ ਤੋਂ ਉੱਚ ਪੱਧਰ ਦੇ ਵਿਹਾਰ ਦੀ ਉਮੀਦ ਕਰਦੇ ਹਾਂ। ਅਸੀਂ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।


author

Khushdeep Jassi

Content Editor

Related News