''''ਹਰ ਦਿਨ Halloween ਵਰਗਾ !'''', ਸਾਬਕਾ ਰਾਸ਼ਟਰਪਤੀ ਨੇ ਟਰੰਪ ਸਰਕਾਰ ''ਤੇ ਬੋਲਿਆ ਤਿੱਖਾ ਹਮਲਾ
Monday, Nov 03, 2025 - 09:46 AM (IST)
ਇੰਟਰਨੈਸ਼ਨਲ ਡੈਸਕ- ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਟਰੰਪ ਦੇ ਸ਼ਾਸਨ ’ਚ ਹਰ ਦਿਨ ਹੈਲੋਵੀਨ ਵਰਗਾ ਲੱਗਦਾ ਹੈ ਪਰ ਇੱਥੇ ਸਿਰਫ਼ ਚਾਲਾਂ ਹਨ ਅਤੇ ਕੋਈ ਸੱਚਾ ਤੋਹਫ਼ਾ ਨਹੀਂ ਹੈ। ਉਨ੍ਹਾਂ ਇਹ ਟਿੱਪਣੀ ਵਰਜੀਨੀਆ ਵਿਚ ਡੈਮੋਕ੍ਰੇਟਿਕ ਉਮੀਦਵਾਰ ਐਬੀਗੇਲ ਸਪੈਨਬਰਗਰ ਦੀ ਗਵਰਨਰ ਮੁਹਿੰਮ ਦਾ ਸਮਰਥਨ ਕਰਦੇ ਹੋਏ ਇਕ ਭਾਸ਼ਣ ਦੌਰਾਨ ਕੀਤੀ।
ਟਰੰਪ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਓਬਾਮਾ ਨੇ ਨੌਰਫੋਕ ਵਿਚ ਆਯੋਜਿਤ ਇਕ ਰੈਲੀ ਦੌਰਾਨ ਕਿਹਾ, ‘ਅਸੀਂ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਵੇਖ ਲਈਆਂ ਸੀ। ਮੈਂ ਮੰਨਦਾ ਹਾਂ ਕਿ ਇਹ ਮੇਰੀ ਕਲਪਨਾ ਤੋਂ ਵੀ ਕਿਤੇ ਜ਼ਿਆਦਾ ਬੁਰੀਆਂ ਹਨ ਪਰ ਮੈਂ ਤੁਹਾਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਸੀ।’
ਇਹ ਵੀ ਪੜ੍ਹੋ- ਰੂਸ ਨੇ ਇਕ ਵਾਰ ਫ਼ਿਰ ਦੁਨੀਆ ਨੂੰ ਦਿਖਾਈ ਆਪਣੀ ਤਾਕਤ ! ਪ੍ਰਮਾਣੂ ਡਰੋਨਾਂ ਨਾਲ ਲੈਸ ਪਣਡੁੱਬੀ ਕੀਤੀ ਲਾਂਚ
ਟਰੰਪ ਪਰਿਵਾਰ ਵੱਲੋਂ ਕ੍ਰਿਪਟੋਕਰੰਸੀ ਸੌਦਿਆਂ ਤੋਂ ਲਾਭ ਉਠਾਉਣ ਦੇ ਵੱਖ-ਵੱਖ ਤਰੀਕਿਆਂ ਦਾ ਹਵਾਲਾ ਦਿੰਦੇ ਹੋਏ ਓਬਾਮਾ ਨੇ ਦੋਸ਼ ਲਾਇਆ ਕਿ ਟਰੰਪ ਨੇ ਹਮੇਸ਼ਾ ਆਪਣੇ ਅਰਬਪਤੀ ਦੋਸਤਾਂ ਅਤੇ ਵਿੱਤੀ ਲਾਬੀ ਨੂੰ ਤਰਜੀਹ ਦਿੱਤੀ ਹੈ। ਓਬਾਮਾ ਦੇ ਅਨੁਸਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਦੇ ਕ੍ਰਿਪਟੋ ਕਾਰੋਬਾਰ ਅਤੇ ਹੋਰ ਪ੍ਰਾਜੈਕਟਾਂ ਨੇ ਕਰੋੜਾਂ ਡਾਲਰ ਕਮਾਏ ਹਨ, ਜਿਸ ਵਿਚ ਵਿਦੇਸ਼ੀ ਨਿਵੇਸ਼ਕਾਂ ਅਤੇ ਰਾਸ਼ਟਰਪਤੀ ਦੀਆਂ ਨਜ਼ਰਾਂ ਵਿਚ ਬਣੇ ਰਹਿਣ ਦੀ ਕੋਸ਼ਿਸ਼ ਕਰਨ ਵਾਲੇ ਅਮੀਰ ਵਿਅਕਤੀਆਂ ਦੇ ਨਿਵੇਸ਼ ਸ਼ਾਮਲ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜ਼ਬਰਦਸਤ ਧਮਾਕਾ ! ਇਕ-ਇਕ ਕਰ 23 ਲੋਕਾਂ ਦੀ ਗਈ ਜਾਨ
