ਕਮਲਾ ਹੈਰਿਸ ਦੇ ਸਮਰਥਨ ''ਚ ਉਤਰੀ ਮਿਸ਼ੇਲ ਉਬਾਮਾ, ਪੁਰਸ਼ਾਂ ਨੂੰ ਕੀਤੀ ਖ਼ਾਸ ਅਪੀਲ

Monday, Oct 28, 2024 - 05:35 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਪੁਰਸ਼ਾਂ ਨੂੰ ਕਮਲਾ ਹੈਰਿਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕੇ। ਉਨ੍ਹਾਂ ਨੇ ਸ਼ਨੀਵਾਰ ਨੂੰ ਮਿਸ਼ੀਗਨ 'ਚ ਇਕ ਰੈਲੀ ਦੌਰਾਨ ਇਹ ਅਪੀਲ ਕੀਤੀ। ਕਮਲਾ ਹੈਰਿਸ ਅਮਰੀਕਾ 'ਚ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਵਜੋਂ ਲੜ ਰਹੀ ਹੈ। ਮਿਸ਼ੇਲ ਓਬਾਮਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਡੋਨਾਲਡ ਟਰੰਪ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਔਰਤਾਂ ਦੀ ਜਾਨ ਖ਼ਤਰੇ ਵਿਚ ਪੈ ਜਾਵੇਗੀ। ਉਨ੍ਹਾਂ ਨੇ ਗਰਭਪਾਤ ਦੇ ਸੰਵਿਧਾਨਕ ਅਧਿਕਾਰਾਂ ਨੂੰ ਖਤਮ ਕਰਨ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਔਰਤਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਹੈ।

ਇਹ ਵੀ ਪੜ੍ਹੋ: ਔਰਤ ਤੇ 2 ਬੱਚਿਆਂ ਦੀ ਹੱਤਿਆ ਦੀ ਕੋਸ਼ਿਸ਼ ਦੋਸ਼ 'ਚ ਗ੍ਰਿਫਤਾਰ ਭਾਰਤੀ ਵਿਅਕਤੀ ਅਦਾਲਤ 'ਚ ਪੇਸ਼

ਉਨ੍ਹਾਂ ਕਿਹਾ- ਕੁਝ ਲੋਕ ਗੁੱਸੇ 'ਚ ਟਰੰਪ ਨੂੰ ਵੋਟ ਦੇ ਸਕਦੇ ਹਨ ਪਰ ਇਸ ਗੁੱਸੇ ਦਾ ਅਸਰ ਪਰਿਵਾਰਾਂ 'ਤੇ ਪਵੇਗਾ। ਜੇਕਰ ਤੁਸੀਂ ਇਸ ਚੋਣ ਵਿੱਚ ਸਹੀ ਵਿਅਕਤੀ ਦੀ ਚੋਣ ਨਾ ਕੀਤੀ ਤਾਂ ਤੁਹਾਡੀ ਪਤਨੀ, ਧੀ, ਮਾਂ ਅਤੇ ਸਾਨੂੰ ਸਾਰੀਆਂ ਔਰਤਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਕਮਲਾ ਹੈਰਿਸ ਦੀਆਂ ਕਾਬਲੀਅਤਾਂ ਦੀ ਤਾਰੀਫ਼ ਕਰਦਿਆਂ ਮਿਸ਼ੇਲ ਨੇ ਕਿਹਾ ਕਿ ਉਸ ਨੇ ਹਰ ਪੱਧਰ ’ਤੇ ਸਾਬਤ ਕਰ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਬਣਨ ਲਈ ਤਿਆਰ ਹੈ। ਕੀ ਅਸੀਂ ਇੱਕ ਦੇਸ਼ ਵਜੋਂ ਇਸ ਪਲ ਲਈ ਤਿਆਰ ਹਾਂ? ਕਮਲਾ ਹੈਰਿਸ ਨੇ ਰੈਲੀ 'ਚ ਆਪਣੇ ਭਾਸ਼ਣ 'ਚ ਕਿਹਾ ਕਿ ਉਹ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖੇਗੀ। ਉਨ੍ਹਾਂ ਟਰੰਪ 'ਤੇ ਦੋਸ਼ ਲਗਾਇਆ ਕਿ ਉਹ ਸਿਰਫ ਆਪਣੇ ਬਾਰੇ ਸੋਚਦੇ ਹਨ।

ਇਹ ਵੀ ਪੜ੍ਹੋ: ਫਿਲੀਪੀਨਜ਼: ਤੂਫਾਨ 'ਟਰਾਮੀ' ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 116

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News